ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਨੇ ਲਿਆ ਫ਼ਾਹਾ, ਮਾਮਲਾ ਦਰਜ

Saturday, Sep 17, 2022 - 03:53 PM (IST)

ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਨੇ ਲਿਆ ਫ਼ਾਹਾ, ਮਾਮਲਾ ਦਰਜ

ਜਲਾਲਾਬਾਦ (ਬਜਾਜ) : ਆਪਣੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਵੱਲੋਂ ਫ਼ਾਹਾ ਲੈ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਗਈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਪੁਲਸ ਨੇ 3 ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਭਜਨ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਥੰਮਨ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਵਾਲੇ (ਜਲਾਲਾਬਾਦ) ਵੱਲੋਂ ਇਕ ਦਰਖ਼ਾਸਤ ਦਿੱਤੀ ਗਈ ਸੀ ਕਿ ਮ੍ਰਿਤਕ ਕੇਵਲ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਨਾਜਾਇਜ਼ ਸਬੰਧ ਰਾਜੂ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਚੱਕ ਅਰਾਈਆਂਵਾਲਾ ਦੇ ਨਾਲ ਹਨ।

ਇਸ ਤੋਂ ਦੁਖੀ ਹੋ ਕੇ ਕੇਵਲ ਸਿੰਘ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਦਰਖ਼ਾਸਤ ਦੀ ਐੱਸ. ਐੱਸ. ਪੀ. ਫਾਜ਼ਿਲਕਾ ਵੱਲੋਂ ਅਪਰੂਵਲ ਥਾਣੇ ਵਿਚ ਆਉਣ 'ਤੇ ਮ੍ਰਿਤਕ ਕੇਵਲ ਸਿੰਘ ਦੀ ਪਤਨੀ, ਰਾਜੂ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਚੱਕ ਅਰਾਈਆਂਵਾਲਾ ਅਤੇ ਮੁਖਤਿਆਰ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਨੂਰੇ ਕੇ (ਗੁਰੂਹਰਸਹਾਏ) ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।


author

Babita

Content Editor

Related News