ਮੋਗਾ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਪਤੀ ਨੇ ਕਤਲ ਕਰਕੇ ਘਰ ’ਚ ਹੀ ਸਾੜ ਦਿੱਤੀ ਪਤਨੀ

01/23/2022 6:20:53 PM

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਠੱਠੀ ਭਾਈ ਨਿਵਾਸੀ ਅੰਗਰੇਜ਼ ਸਿੰਘ ਵਲੋਂ ਆਪਣੀ ਬੀਮਾਰ ਪਤਨੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਘਰ ਵਿਚ ਹੀ ਅੱਗ ਲਾ ਕੇ ਖੁਰਦ-ਬੁਰਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਮ੍ਰਿਤਕਾ ਦੇ ਭਰਾ ਸਤਵੀਰ ਸਿੰਘ ਨਿਵਾਸੀ ਪਿੰਡ ਸੇਹਬਰਾਹ (ਰਾਮਪੁਰਾ ਫੂਲ) ਦੀ ਸ਼ਿਕਾਇਤ ’ਤੇ ਅੰਗਰੇਜ਼ ਸਿੰਘ ਖ਼ਿਲਾਫ਼ ਕਤਲ ਅਤੇ ਹੋਰ ਧਰਾਵਾਂ ਤਹਿਤ ਥਾਣਾ ਸਮਾਲਸਰ ਵਿਚ ਮਾਮਲਾ ਦਰਜ ਕਰਕੇ ਪੁਲਸ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਗੋਲਡੀ ਵਿਰਦੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸਤਵੀਰ ਸਿੰਘ ਨੇ ਕਿਹਾ ਕਿ ਉਸ ਦੀ ਭੈਣ ਚਰਨਜੀਤ ਕੌਰ (50) ਦਾ ਵਿਆਹ ਕਰੀਬ 25-26 ਸਾਲ ਪਹਿਲਾਂ ਅੰਗਰੇਜ਼ ਸਿੰਘ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਮੁਤਾਬਕ ਹੋਇਆ ਸੀ, ਉਹ ਪਿਛਲੇ ਕਰੀਬ 7-8 ਸਾਲਾਂ ਤੋਂ ਬੀਮਾਰ ਰਹਿਣ ਲੱਗੀ।

ਇਹ ਵੀ ਪੜ੍ਹੋ : ਵਿਆਹ ’ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਤਿੰਨ ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਇਸ ਦੌਰਾਨ ਉਹ ਆਪਣੀ ਬੇਟੀ ਕੁਲਜੀਤ ਕੌਰ ਕੋਲ ਚਲੀ ਗਈ। ਬੀਤੀ 14 ਜਨਵਰੀ ਨੂੰ ਜਦੋਂ ਕੁਲਜੀਤ ਕੌਰ ਨੇ ਦੱਸਿਆ ਕਿ ਮੇਰੀ ਮਾਂ ਨੂੰ ਮੇਰੇ ਪਿਤਾ ਤਰਨਤਾਰਨ ਬਿਰਧ ਆਸ਼ਰਮ ਲੈ ਕੇ ਗਏ ਹਨ, ਸ਼ੱਕ ਹੋਣ ’ਤੇ ਜਦ ਮੈਂ ਉਨ੍ਹਾਂ ਦੇ ਘਰ ਪਿੰਡ ਪੁੱਜਿਆ ਤਾਂ ਦੇਖਿਆ ਕਿ ਘਰ ਨੂੰ ਜਿੰਦਾ ਲੱਗਾ ਹੋਇਆ ਸੀ, ਜਦੋਂ ਅਸੀਂ ਜਿੰਦਾ ਤੋੜਿਆ ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਘਰ ਦੇ ਅੰਦਰ ਰਾਖ ਅਤੇ ਕੁਝ ਹੱਡੀਆਂ ਪਈਆਂ ਹੋਈਆਂ ਸਨ ਅਤੇ ਕੁਝ ਹੱਡੀਆਂ ਕਥਿਤ ਦੋਸ਼ੀ ਆਪਣੇ ਨਾਲ ਲੈ ਗਿਆ।

ਇਹ ਵੀ ਪੜ੍ਹੋ : ਨਾਕਾ ਤੋੜ ਕੇ ਭੱਜੇ ਸਕਾਰਪੀਓ ਸਵਾਰ, ਨੌਜਵਾਨ ਦੇ ਹੱਥੋਂ ਡਿੱਗਾ ਲਿਫਾਫਾ, ਜਦੋਂ ਪੁਲਸ ਨੇ ਦੇਖਿਆ ਤਾਂ ਉੱਡੇ ਹੋਸ਼

ਮੈਂਨੂੰ ਯਕੀਨ ਹੈ ਕਿ ਮੇਰੀ ਭੈਣ ਕਰਮਜੀਤ ਕੌਰ ਦਾ ਕਤਲ ਕੀਤੀ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਘਰ ਵਿੱਚੋਂ ਮਿਲੀ ਰਾਖ ਅਤੇ ਹੱਡੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿਚ ਭੇਜਿਆ ਜਾਵੇਗਾ। ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦੀ ਹੀ ਉਸ ਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਮੁੰਡੇ ਨਾਲ ਹੋਈ ਦੋਸਤੀ, ਮਿਲਣ ਪਹੁੰਚੀ ਕੁੜੀ ਨਾਲ ਉਹ ਹੋਇਆ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News