ਪਤੀ ਬਣਿਆ ਹੈਵਾਨ, ਪ੍ਰੇਮਿਕਾ ਨਾਲ ਮਿਲ ਕੇ ਪਤਨੀ ਦਾ ਕਰ ਦਿੱਤਾ ਇਹ ਹਾਲ

08/23/2017 12:51:06 PM

ਕਪੂਰਥਲਾ (ਮਲਹੋਤਰਾ) - ਆਪਣੀ ਪ੍ਰੇਮਿਕਾ ਨਾਲ ਮਿਲ ਕੇ ਘਰ 'ਚ ਆ ਕੇ ਆਪਣੀ ਹੀ ਪਤਨੀ ਨੂੰ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। 
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ 'ਚ ਇਲਾਜ ਅਧੀਨ ਵਨੀਤਾ ਪਤਨੀ ਪਰਮਜੀਤ ਕੁਮਾਰ ਨਿਵਾਸੀ ਪੰਜਾਬੀ ਬਾਗ ਕਪੂਰਥਲਾ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਵਾਪਸ ਆਈ ਹੈ। ਅੱਜ ਅਚਾਨਕ ਉਸਦਾ ਪਤੀ ਪਰਮਜੀਤ ਕੁਮਾਰ ਤੇ ਉਸਦੇ ਨਾਲ ਆਈ ਇਕ ਮਹਿਲਾ ਮੋਨਾ ਨੇ ਉਸਦੇ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਇਸਦਾ ਵਿਰੋਧ ਕੀਤਾ ਤਾਂ ਦੋਵੇਂ ਮਿਲ ਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਈ। ਪੀੜਤ ਮਹਿਲਾ ਨੇ ਦੱਸਿਆ ਕਿ ਉਕਤ ਮਹਿਲਾ ਉਸਦੇ ਪਤੀ ਦੀ ਪ੍ਰੇਮਿਕਾ ਹੈ। ਇਸ ਸਬੰਧ 'ਚ ਦੂਸਰੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। 


Related News