ਪਤੀ ਨੂੰ ਭੇਜੀਆਂ ਪਤਨੀ ਦੀਆਂ ਗੈਰ ਮਰਦਾਂ ਨਾਲ ਇਤਰਾਜ਼ਯੋਗ ਵੀਡੀਓ, ਫਿਰ ਘਰ ਵਾਲੇ ਨੇ ਚੁੱਕਿਆ ਖ਼ੌਫਨਾਕ ਕਦਮ

06/18/2024 6:36:48 PM

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਵਿਚ ਇਕ ਵਿਅਕਤੀ ਨੇ ਆਪਣੇ ਘਰਵਾਲੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਮਰਨ ਪਹਿਲਾਂ ਨੌਜਵਾਨ ਵਲੋਂ ਵੀਡੀਓ ਵੀ ਬਣਾਈ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਟਰੱਕ ਡਰਾਈਵਰ ਸੀ ਜੋ ਜ਼ਿਆਦਾਤਰ ਬਾਹਰ ਰਹਿੰਦਾ ਸੀ ਅਤੇ ਉਸਦੇ ਪਿੱਛੋਂ ਉਸਦੀ ਪਤਨੀ ਨੇ ਗੈਰ ਮਰਦਾਂ ਨਾਲ ਸੰਬੰਧ ਬਣਾ ਲਏ ਅਤੇ ਉਹ ਵਿਅਕਤੀ ਬੰਦ ਕਮਰੇ ਦੀਆਂ ਵੀਡੀਓ ਬਣਾ ਬਣਾ ਕੇ ਮ੍ਰਿਤਕ ਨੌਜਵਾਨ ਨੂੰ ਭੇਜਦੇ ਸਨ। ਇਸ ਸ਼ਰਮਨਾਕ ਕਦਮ ਨੂੰ ਨਾ ਸਹਾਰਦੇ ਹੋਏ ਉਸਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮ੍ਰਿਤਕ ਦੀ ਨੌਜਵਾਨ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵਾਪਰਿਆ ਵੱਡਾ ਹਾਦਸਾ, ਤਿੰਨ ਘਰਾਂ 'ਚ ਵਿਛੇ ਸੱਥਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਪਿੰਡ ਮਿੱਠੇ ਦਾ ਰਹਿਣ ਵਾਲਾ ਸੀ। ਜੋ ਡਰਾਈਵਰੀ ਕਰਦਾ ਸੀ, ਜਿਸ ਦੇ ਚੱਲਦੇ ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀ ਜਿਸ ਦੇ ਮਗਰੋਂ ਉਸਦੀ ਪਤਨੀ ਨੇ ਬਾਹਰ ਕਿਸੇ ਗੈਰ ਮਰਦ ਨਾਲ ਨਾਜਾਇਜ਼ ਸਬੰਧ ਬਣਾ ਲਏ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਪਤਨੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ। 

ਇਹ ਵੀ ਪੜ੍ਹੋ : DIG ਨੇ ਸੁੱਤੇ ਪਏ ਪੁਲਸ ਮੁਲਾਜ਼ਮਾਂ ਨੂੰ ਪਵਾਈਆਂ ਭਾਜੜਾਂ  SHO ਤੇ SI 'ਤੇ ਕਰ ਦਿੱਤੀ ਕਾਰਵਾਈ

ਪਰਿਵਾਰ ਨੇ ਇਹ ਵੀ ਦੱਸਿਆ ਕਿ ਪਤਨੀ ਦੇ ਜਿਸ ਨਾਲ ਨਾਜਾਇਜ਼ ਸਬੰਧ ਸਨ, ਉਹ ਬੰਦ ਕਮਰੇ ਦੀਆਂ ਅਸ਼ਲੀਲ ਵੀਡੀਓ ਬਣਾ ਬਣਾ ਉਸ ਨੂੰ ਭੇਜਦੇ ਸਨ ਅਤੇ ਉਸਨੂੰ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਹ ਉਸ ਤੋਂ ਬਰਦਾਸ਼ਤ ਨਹੀਂ ਹੋਇਆ ਅਤੇ ਬੀਤੇ ਦਿਨੀਂ ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਉਨ੍ਹਾਂ ਮੁੰਡਿਆਂ ਦੇ ਸਾਫ ਤੌਰ 'ਤੇ ਨਾਮ ਲਏ ਅਤੇ ਬਾਅਦ ਵਿਚ ਉਸਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਸ ਨੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਦੇ ਨਾਲ ਚਾਰ ਵਿਅਕਤੀ ਹੋਰ ਮਿਲੇ ਹੋਏ ਹਨ। ਜੋ ਸੁਖਵਿੰਦਰ ਨੂੰ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ। 

ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਘਟਨਾ, ਦੋ ਸਾਲਾ ਧੀ ਦੀ ਤੜਫ-ਤੜਫ ਕੇ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News