ਸ਼ੱਕ ਕਾਰਨ ਕੁਹਾੜੀ ਨਾਲ ਪਤਨੀ ਦਾ ਗਲਾ ਵੱਢਣ ਵਾਲਾ ਪਤੀ ਗ੍ਰਿਫ਼ਤਾਰ

05/31/2024 11:42:22 AM

ਬਠਿੰਡਾ (ਸੁਖਵਿੰਦਰ) : ਬੀਤੇ ਦਿਨੀਂ ਕੁਹਾੜੀ ਨਾਲ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਖ਼ਿਲਾਫ ਕੈਨਾਲ ਕਾਲੋਨੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਭੈਣ ਬੇਅੰਤ ਕੌਰ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਭੈਣ ਗਗਨ (24) ਮੁਲਜ਼ਮ ਪ੍ਰਗਟ ਸਿੰਘ ਵਾਸੀ ਗੋਪਾਲ ਨਗਰ ਨਾਲ ਵਿਆਹੀ ਸੀ।

ਉਨ੍ਹਾਂ ਦੋਸ਼ ਲਗਾਇਆ ਕਿ 29 ਮਈ ਦੀ ਰਾਤ ਨੂੰ ਉਸਦੇ ਜੀਜੇ ਪ੍ਰਗਟ ਸਿੰਘ ਉਸਦੀ ਭੈਣ ਦੇ ਗਲੇ ’ਤੇ ਕੁਹਾੜੀ ਨਾਲ ਵਾਰ ਕਰ ਕੇ ਉਸਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਸ਼ੱਕ ਸੀ ਉਸਦੀ ਪਤਨੀ ਦਾ ਚਾਲ-ਚਲਨ ਸਹੀ ਨਹੀਂ ਹੈ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖਿਲਾਫ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।


Gurminder Singh

Content Editor

Related News