10ਵੇਂ ਦਿਨ ਵੀ ਭੁੱਖ ਹੜਤਾਲ ''ਤੇ ਰਹੇ ਸਰਕਲ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰ

Wednesday, Apr 04, 2018 - 05:18 PM (IST)

10ਵੇਂ ਦਿਨ ਵੀ ਭੁੱਖ ਹੜਤਾਲ ''ਤੇ ਰਹੇ ਸਰਕਲ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰ


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਰਕਲ ਬਚਾਓ ਸੰਘਰਸ਼ ਕਮੇਟੀ ਦੀ ਲੜੀਵਾਰ ਚੱਲ ਰਹੀ ਭੁੱਖ ਹੜਤਾਲ ਅੱਜ 10ਵੇਂ ਦਿਨ ਵਿਚ ਦਾਖਿਲ ਹੋ ਗਈ ਹੈ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਦੇ ਕਿਸੇ ਵੀ ਜਿੰਮੇਵਾਰ ਅਧਿਕਾਰੀ ਨੇ ਅਜੇ ਤੱਕ ਇਸ ਸੰਘਰਸ਼ ਬਾਰੇ ਆ ਕੇ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਲੋਕਾਂ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਬਾਰੇ ਸਰਕਾਰ ਪੱਧਰ 'ਤੇ ਜਾਣੂ ਕਰਵਾਇਆ। ਇਨ੍ਹਾਂ ਕਾਰਨਾਂ ਕਰਕੇ ਸੰਘਰਸ਼ ਕਮੇਟੀ ਅਤੇ ਜਨ ਸਮੂਹ 'ਚ ਸਰਕਾਰ ਦੇ ਰਵੀਏ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। 
ਅੱਜ ਦੀ ਭੁੱਖ ਹੜਤਾਲ ਦੀ ਅਗਵਾਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਕੀਤੀ। ਉਨ੍ਹਾਂ ਨੇ ਆਪਣੀ ਜਥੇਬੰਦੀ ਦੇ ਵਰਕਰਾਂ ਸ਼੍ਰੀਮਤੀ ਸ਼ੁਖਵਿੰਦਰ ਕੌਰ, ਗੁਰਦੀਪ ਕੌਰ, ਜਗਦੀਪ ਸਿੰਘ, ਗੁਰਤੇਜ ਸਿੰਘ ਅਤੇ ਇਨਸਾਫ ਟੀਮ ਵੱਲੋ ਨਰੇਸ਼ ਕੁਮਾਰ ਨੂੰ ਭੁੱਖ ਹੜਤਾਲ 'ਤੇ ਬਿਠਾਇਆ। ਇਸ ਮੌਕੇ ਇਨਸਾਫ ਟੀਮ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਜਗਮਤੀ ਸਿੰਘ ਜੱਗਾ, ਪੀ. ਡਬਲਯੂ. ਡੀ. ਟੈਕ.ਦਰਜਾ ਚਾਰ ਇੰਪ. ਯੂਨੀਅਨ ਜਨਰਲ ਸਕੱਤਰ ਜਸਵੀਰ ਸਿੰਘ ਤੱਖੀ, ਟੈਕਨੀਕਲ ਐਡ ਮਕੈਨੀਕਲ ਇੰਪ.ਯੂਨੀਅਨ ਜਸਵਿੰਦਰ ਸਿੰਘ ਲੋਟਾਂ, ਜੈ ਚੰਦ ਭੰਡਾਰੀ ਅਤੇ ਵੱਖ-ਵੱਖ  ਜਥੇਬੰਦੀਆਂ ਦੇ ਹੋਰ ਵਰਕਰ ਹਾਜ਼ਰ ਸਨ। 
ਇਸ ਮੌਕੇ ਜਗਮੀਤ ਸਿੰਘ ਜੱਗਾ ਅਤੇ ਜਸਵੀਰ ਸਿੰਘ ਤੱਖੀ ਨੇ ਕਿਹਾ ਕਿ ਇਸ ਇਲਾਕੇ ਦੇ ਸੇਮ ਪ੍ਰਭਾਵਿਤ ਇਲਾਕੇ ਦਾ ਇੰਨਾ ਬੁਰਾ ਹਾਲ ਹੈ ਕਿ ਬਲੱਡ ਬੈਂਕ ਵੱਲੋ ਖੂਨ ਦਾਨੀਆਂ ਤੋਂ ਜੋ ਬਲੱਡ ਦਾਨ 'ਚ ਲਿਆ ਜਾਂਦਾ ਹੈ ਇੰਨਾਂ ਦਾਨੀਆਂ 'ਚ ਵੱਡੇ ਪੱਧਰ 'ਤੇ ਲੋਕ ਕਾਲੇ ਪੀਲੀਏ ਦੇ ਸ਼ਿਕਾਰ ਹਨ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਆਰ.ਓ. ਸਿਸਟਿਮ ਰਾਹੀਂ ਦਿੱਤਾ ਜਾ ਰਿਹਾ ਪਾਣੀ ਦੀ ਵੱਡੀ ਪੱਧਰ 'ਤੇ ਬੰਦ ਹੋਣ ਕਾਰਨ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਨਹੀਂ ਮਿਲ ਰਿਹਾ। ਇਸਦੇ ਨਾਲ ਹੀ ਡੀ.ਡੀ.ਓ ਪਾਵਰਾਂ ਖਤਮ ਕਰ ਦਿੱਤੀਆਂ, ਜਿਸ ਕਾਰਨ ਇਸ ਇਲਾਕੇ ਨੂੰ ਸ਼ੁਧ ਪਾਣੀ ਦੇਣ ਅਤੇ ਸਵੱਛ ਭਾਰਤ ਸਕੀਮ ਅਤੇ ਵਰਡ ਬੈਕ ਦੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਲ ਦਫ਼ਤਰ ਬਹਾਲ ਕਰਕੇ ਡੀ.ਡੀ.ਓ ਪਾਵਰਾਂ ਬਹਾਲ ਨਾ ਕੀਤੀਆਂ ਤਾਂ ਲੋਕ ਪੱਧਰੀ ਜਮਾਤਾ ਨਾਲ ਵੱਡਾ ਸੰਘਰਸ਼ ਕੀਤਾ ਜਾਵੇਗਾ।


Related News