ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਸੰਭਾਲਣ ਲਈ ਸਿਵਲ ਹਸਪਤਾਲ ਕੋਲ ਸਟਾਫ਼ ਦੀ ਭਾਰੀ ਘਾਟ, ਇਨਫਰਾਸਟਰੱਕਚਰ ਪੂਰਾ

Sunday, Dec 25, 2022 - 03:13 PM (IST)

ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਸੰਭਾਲਣ ਲਈ ਸਿਵਲ ਹਸਪਤਾਲ ਕੋਲ ਸਟਾਫ਼ ਦੀ ਭਾਰੀ ਘਾਟ, ਇਨਫਰਾਸਟਰੱਕਚਰ ਪੂਰਾ

ਜਲੰਧਰ (ਸੁਰਿੰਦਰ)– ਕੋਰੋਨਾ ਦੇ ਨਵੇਂ ਵੇਰੀਐਂਟ ਬੀ. ਐੱਫ਼.-7 ਨੂੰ ਲੈ ਕੇ ਸਿਵਲ ਹਸਪਤਾਲ ਵਿਚ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਖ਼ਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ ਅਤੇ ਜਿਹੜੇ ਚੱਲ ਰਹੇ ਹਨ, ਉਨ੍ਹਾਂ ’ਤੇ ਨੰਬਰ ਲਾ ਦਿੱਤੇ ਗਏ ਹਨ ਤਾਂ ਕਿ ਜੇਕਰ ਕੋਈ ਵੈਂਟੀਲੇਟਰ ਖ਼ਰਾਬ ਹੋਵੇ ਤਾਂ ਤੁਰੰਤ ਪਤਾ ਲੱਗ ਸਕੇ ਅਤੇ ਉਸ ਨੂੰ ਸਮੇਂ ’ਤੇ ਠੀਕ ਕਰਵਾਇਆ ਜਾ ਸਕੇ। ਕੋਰੋਨਾ ਇਨਫੈਕਟਿਡ ਮਰੀਜ਼ਾਂ ਨੂੰ ਦਾਖ਼ਲ ਕਰਨ ਲਈ ਬੈੱਡ ਅਤੇ ਵਾਰਡ ਤਿਆਰ ਕਰਵਾ ਦਿੱਤੇ ਗਏ ਹਨ। ਇੰਝ ਕਹੀਏ ਕਿ ਸਿਵਲ ਹਸਪਤਾਲ ਵਿਚ ਇਨਫਰਾਸਟਰੱਕਚਰ ਤਾਂ ਪੂਰਾ ਹੈ ਪਰ ਸਟਾਫ਼ ਦੀ ਭਾਰੀ ਘਾਟ ਇਸ ਵਾਰ ਕੋਰੋਨਾ ਦੇ ਮਰੀਜ਼ਾਂ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਲਈ ਮੁਸੀਬਤ ਖੜ੍ਹੀ ਕਰ ਸਕਦੀ ਹੈ। ਜੇਕਰ ਨਵਾਂ ਵੇਰੀਐਂਟ ਆ ਰਿਹਾ ਹੈ ਤਾਂ ਸਮਾਂ ਰਹਿੰਦੇ ਹੀ ਕਰਮਚਾਰੀਆਂ ਅਤੇ ਸਟਾਫ਼ ਦੀ ਘਾਟ ਨੂੰ ਪੂਰਾ ਕਰਨਾ ਹੋਵੇਗਾ। ਜੇਕਰ ਸਥਿਤੀ ਗੰਭੀਰ ਹੁੰਦੀ ਹੈ ਤਾਂ ਪੂਰੇ ਹਸਪਤਾਲ ਦੇ ਕਮਰਿਆਂ ਨੂੰ ਕੋਵਿਡ ਵਾਰਡ ਵਿਚ ਸ਼ਿਫ਼ਟ ਕਰ ਦਿੱਤਾ ਜਾਵੇਗਾ ਅਤੇ ਜਿਹੜੇ ਸਿਵਲ ਦੇ ਮਰੀਜ਼ ਹਨ, ਉਨ੍ਹਾਂ ਨੂੰ ਦੂਜੇ ਹਸਪਤਾਲ ਸ਼ਿਫਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Year Ender 2022: ਸੱਤਾ ਪਲਟਣ, ਸਿੱਧੂ ਮੂਸੇਵਾਲਾ ਦੇ ਕਤਲ ਸਣੇ ਪੰਜਾਬ ਦੀ ਸਿਆਸਤ 'ਚ ਗਰਮਾਏ ਰਹੇ ਇਹ ਵੱਡੇ ਮੁੱਦੇ

ਸੀਰੀਅਸ ਮਰੀਜ਼ਾਂ ਲਈ 70 ’ਚੋਂ 56 ਬੈੱਡ ਤਿਆਰ, ਬਾਕੀ 14 ਟੇਕਓਵਰ ਨਹੀਂ ਕੀਤੇ
ਸਿਵਲ ਦੇ ਟਰੌਮਾ ਵਾਰਡ ’ਚ ਸੀਰੀਅਸ ਮਰੀਜ਼ਾਂ ਲਈ 70 ਬੈੱਡ ਤਾਂ ਤਿਆਰ ਹਨ ਪਰ 56 ਬੈੱਡ ਹੀ ਸਿਵਲ ਹਸਪਤਾਲ ਨੂੰ ਮਿਲੇ ਹਨ, ਬਾਕੀ 14 ਬੈੱਡ ਲਿਫਟ ਦਾ ਕੰਮ ਪੂਰਾ ਨਾ ਹੋਣ ਕਾਰਨ ਹੈਂਡਓਵਰ ਨਹੀਂ ਕੀਤੇ ਜਾ ਸਕੇ ਪਰ ਐੱਮ. ਐੱਸ. ਦਾ ਕਹਿਣਾ ਹੈ ਕਿ ਜਲਦ ਲਿਫਟ ਦਾ ਕੰਮ ਪੂਰਾ ਹੋ ਜਾਵੇਗਾ, ਜਿਸ ਤੋਂ ਬਾਅਦ ਬਾਕੀ 14 ਬੈੱਡ ਵੀ ਟੇਕਓਵਰ ਕਰ ਲਏ ਜਾਣਗੇ। ਘੱਟ ਸੀਰੀਅਸ ਮਰੀਜ਼ਾਂ ਲਈ 314 ਬੈੱਡ ਤਿਆਰ ਹਨ। ਬੱਚਿਆਂ ਲਈ ਵੈਂਟੀਲੇਟਰ ਵੀ ਤਿਆਰ ਹੈ। ਲੋੜ ਪੈਣ ’ਤੇ ਪੂਰੇ ਹਸਪਤਾਲ ਨੂੰ ਕੋਵਿਡ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਫਿਲਹਾਲ ਅਜੇ ਹਾਲਾਤ ਸਾਧਾਰਨ ਹਨ।
ਈ. ਐੱਸ. ਆਈ. ਵਾਲਿਆਂ ਨਾਲ ਵੀ ਗੱਲ ਹੋ ਚੁੱਕੀ ਹੈ। ਜੇਕਰ ਸਿਵਲ ਦੇ ਮਰੀਜ਼ ਉਥੇ ਸ਼ਿਫਟ ਕਰਨੇ ਪਏ ਤਾਂ ਕਾਫ਼ੀ ਜਗ੍ਹਾ ਹੈ। ਕਿਸੇ ਤਰ੍ਹਾਂ ਦੀ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸਦੇ ਨਾਲ ਹੀ ਆਕਸੀਜਨ ਪਲਾਂਟ ਵੀ ਤਿਆਰ ਹੈ। ਲਿਕੁਇਡ ਆਕਸੀਜਨ ਵੀ ਮੌਜੂਦ ਹੈ। ਜੇਕਰ ਲੋੜ ਪਈ ਤਾਂ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।

31 ਜਨਵਰੀ ਨੂੰ ਸਿਵਲ ਹਸਪਤਾਲ ’ਚ ਸ਼ੁਰੂ ਹੋ ਜਾਵੇਗੀ ਐੱਨ. ਆਰ. ਡੀ. ਡੀ. ਐੱਲ. ਲੈਬ
ਸਿਵਲ ਹਸਪਤਾਲ ਵਿਚ ਐੱਨ. ਆਰ. ਡੀ. ਡੀ. ਐੱਲ. ਲੈਬ ਦਾ ਕੰਮ 95 ਫੀਸਦੀ ਪੂਰਾ ਹੋ ਚੁੱਕਾ ਹੈ। ਐੱਮ. ਐੱਸ. ਦਾ ਕਹਿਣਾ ਹੈ ਕਿ 31 ਜਨਵਰੀ ਤੱਕ ਲੈਬ ਵੀ ਸ਼ੁਰੂ ਹੋ ਜਾਵੇਗੀ। ਉਸ ਤੋਂ ਬਾਅਦ ਸਾਰੇ ਟੈਸਟ ਸਿਵਲ ਵਿਚ ਹੀ ਕੀਤੇ ਜਾਣਗੇ। ਇਸ ਦੇ ਨਾਲ 100 ਕੰਸਟ੍ਰੇਟਰ ਵੀ ਪਏ ਹੋਏ ਹਨ, ਉਨ੍ਹਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਪਤੰਗ ਉਡਾਉਂਦਿਆਂ ਵਾਪਰੇ ਹਾਦਸੇ ਨੇ ਘਰ 'ਚ ਵਿਛਾ ਦਿੱਤੇ ਸੱਥਰ, ਦੋ ਭੈਣਾਂ ਦੇ 14 ਸਾਲਾ ਇਕਲੌਤੇ ਭਰਾ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News