ਕਿਵੇਂ ਚਮਕੇਗਾ ਸਕੂਲ ’ਚ ਦੇਸ਼ ਦਾ ‘ਭਵਿੱਖ’, ਜਿਥੇ ਪੀਣ ਨੂੰ ਸ਼ੁੱਧ ਪਾਣੀ ਤੇ ਪਡ਼੍ਹਾਉਣ ਲਈ ਪੂਰਾ ਸਟਾਫ ਨਹੀਂ

Monday, Jun 11, 2018 - 05:32 AM (IST)

ਮਮਦੋਟ, (ਸੰਜੀਵ, ਧਵਨ)– ਇਕ ਪਡ਼੍ਹੇ-ਲਿਖੇ ਸਮਾਜ ਅਤੇ ਵਰਗ ਦੀ ਚੰਗੀ ਕਲਪਨਾ ਤਾਂ ਹੀ ਕੀਤੀ ਜਾ ਸਕਦੀ ਹੈ, ਜੇਕਰ ਵਿੱਦਿਆ ਰੂਪੀ ਗਿਆਨ ਦਾ ਫੈਲਾਅ ਮਜ਼ਬੂਤ ਤੇ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਲਾਜ਼ਮੀ ਮੁਹੱਈਆ ਹੋਣ, ਨਹੀਂ ਤਾਂ ਦੇਸ਼ ਦੇ ਭਵਿੱਖ ਦੀ ਤਸਵੀਰ ਕਦੇ ਵੀ ਨਹੀਂ ਬਦਲੀ ਜਾ ਸਕਦੀ। ਜਿਵੇਂ-ਜਿਵੇਂ ਦੇਸ਼ ਤਰੱਕੀ ਦੀਆਂ ਲੀਹਾਂ ’ਤੇ ਅੱਗੇ ਵਧ ਰਿਹਾ ਹੈ, ਉਸੇ ਦਰ ’ਤੇ ਸਮਾਜ ਦੇ ਬੁਨਿਆਦੀ ਢਾਂਚੇ ’ਚ ਕੋਈ ਵਿਸ਼ੇਸ਼ ਬਦਲਾਅ ਨਹੀਂ ਆ ਰਿਹਾ ਹੈ। ਅਜਿਹੀ ਖਡ਼੍ਹੋਤ ਭਰੀ ਤਾਜ਼ਾ ਤਸਵੀਰ ਕਰੀਬ ~I5 ਦਹਾਕੇ~I ਬੀਤਣ ਦੇ ਬਾਵਜੂਦ ਸਰਹੱਦੀ ਕਸਬੇ ਮਮਦੋਟ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ)  ’ਚ ਮੁੱਢਲੀਆਂ ਸਹੂਲਤਾਂ ਤੇ ਸਟਾਫ ਦੀ ਘਾਟ ਕਾਰਨ ਸੁੰਗਡ਼ ਰਹੇ ਵਿੱਦਿਆ ਤੰਤਰ ਤੋਂ ਵੇਖਣ ਨੂੰ ਮਿਲਦੀ ਹੈ। ਪੰਜਾਬ ਦੇ ਪੱਛਡ਼ੇ ਕਸਬੇ ਮਮਦੋਟ ਨਾਲੋਂ ‘ਪੱਛਡ਼ਿਆ’ ਸ਼ਬਦ ਲਾਹੁਣਾ ਮੁਸ਼ਕਲ ਹੀ ਨਹੀਂ, ਬਲਕਿ ਨਾ-ਮੁਮਕਿਨ ਹੈ, ਜਦ ਤੱਕ ਉਚੇਰੀ ਵਿੱਦਿਆ ਲਈ ਸਾਰੇ ਸਾਧਨ ਪੂਰੇ ਨਾ ਕਰ ਲਏ ਜਾਣ।
ਸਕੂਲ ’ਚ ਸਟਾਫ ਦੀ ਘਾਟ ਸਭ ਤੋਂ ਵੱਡੀ ਸਮੱਸਿਆ
ਗੱਲ ਕਰ ਰਹੇ ਹਾਂ ਕਈ ਸਾਲ ਪਹਿਲਾਂ ਬਣੇ ਇਲਾਕੇ ਦੇ ਪਹਿਲੇ ਸ਼ਹੀਦ ਆਰ. ਕੇ. ਵਧਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਮਮਦੋਟ ਦੀ, ਜਿਥੇ ਲੈਕਚਰਾਰ ਪਦ, ਵੋਕੇਸ਼ਨਲ ਮਾਸਟਰ ਅਤੇ ਮਾਸਟਰ/ਮਿਸਟ੍ਰੈੱਸ ਦੀਆਂ ਕਰੀਬ ਅੌਸਤਨ 70 ਫੀਸਦੀ ਪੋਸਟਾਂ ਲੰਮੇ ਅਰਸੇ ਤੋਂ ਖਾਲੀ ਪਈਆਂ ਹੋਈਆਂ ਹਨ। ਹਿਸਟਰੀ, ਮੈਥਸ ਅਤੇ ਪੋਲੀਟੀਕਲ ਸਾਇੰਸ ਦੀਆਂ ਮਨਜ਼ੂਰ 3 ਪੋਸਟਾਂ ’ਚੋਂ ਤਿੰਨੇ ਹੀ ਖਾਲੀ ਤੇ ਕਿੱਤਾ ਮੁਖੀ ਵਿਸ਼ੇ ਵੋਕੇਸ਼ਨਲ ਦੀਆਂ 10 ਅਸਾਮੀਆਂ ’ਚੋਂ 8 ਖਾਲੀ ਪਈਆਂ ਹਨ, ਜਿਸ ਤੋਂ ਅਜਿਹੀ ਵਿੱਦਿਆ ਪ੍ਰਾਪਤੀ ਦੇ ਹਾਲਾਤ ਦਾ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ।
ਸ਼ੁੱਧ ਪਾਣੀ ਦੀ ਵੱਡੀ ਸਮੱਸਿਆ
 ਕਰੀਬ ਪੰਜ ਸਾਲ ਪਹਿਲਾਂ ਲੱਗੇ ਆਰ. ਓ. ਸਿਸਟਮ ਦੇ ਖਰਾਬ ਹੋਣ ਕਾਰਨ ਬੱਚਿਆਂ ਨੂੰ ਸ਼ੁੱਧ ਪਾਣੀ ਪੀਣ ’ਚ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਰ. ਓ. ਸਿਸਟਮ ਤੇ ਪਾਣੀ ਵਾਲੀ ਟੈਂਕੀ ਕਬਾਡ਼ ਹੋਣ ਤੋਂ ਇਲਾਵਾ  ਪਾਣੀ ਦੀ ਸਪਲਾਈ ਵਾਲੀ ਮੋਟਰ ਤੇ ਸਵਿੱਚ ਸਟਾਰਟਰ ਦਾ ਨਾਮੋ-ਨਿਸ਼ਾਨ ਹੀ ਨਹੀਂ ਬਚਿਆ। ਭਾਵੇਂ ਸਕੂਲ ਪ੍ਰਸ਼ਾਸਨ ਵੱਲੋਂ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਪਰ ਫਿਰ ਵੀ ਬੱਚੇ ਟੂਟੀਆਂ ਦਾ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ।
ਕਈ ਸਰਕਾਰਾਂ ਆਈਅਾਂ, ਬਸ! ਹਰ ਵਾਲੀ ਨੇ ਇਕੋ ਹੀ ਰਟਿਆ 
ਰਟਿਆ ਰਟਾਇਆ ਜਵਾਬ ਸੁਣਨ ਨੂੰ ਅਕਸਰ ਹੀ ਮਿਲਦਾ ਆ ਰਿਹਾ ਹੈ ਕਿ ਪਹਿਲ ਦੇ ਅਾਧਾਰ ’ਤੇ ਜਨਤਾ ਨੂੰ ਪੀਣ ਵਾਲਾ ਸ਼ੁੱਧ  ਪਾਣੀ  ਮੁਹੱਈਆ ਕਰਵਾਇਆ ਜਾਵੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਸੂਬਾ ਸਰਕਾਰ ਇਲਾਕਾ ਮਮਦੋਟ ਦੇ ਖੇਤਰ ਦੇ ਸਕੂਲ ਵਾਸਤੇ ਕੀ ਵਿਸ਼ੇਸ਼ ਉਪਰਾਲਾ ਕਰ ਕੇ ਵਿਦਿਆਰਥੀਆਂ ਦੇ ਭਵਿੱਖ ਲਈ ਕਿੰਨੀ ਕੁ ਸੰਜੀਦਗੀ ਵਿਖਾਏਗੀ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਿਛਲੇ ਕੁਝ ਸਾਲਾਂ ਤੋਂ ਧਰਤੀ ਹੇਠਲਾ ਪਾਣੀ ਬਡ਼ੀ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ, ਜੋ ਸਿਹਤ ਲਈ ਕਾਫੀ ਖਤਰਨਾਕ ਹੈ। ਦੰਦਾਂ, ਪੇਟ ਤੇ ਹੱਡੀਆਂ ਦੇ ਰੋਗਾਂ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਸਭ ਤੋਂ ਪਹਿਲਾਂ ਪਾਣੀ ਦਾ ਸ਼ੁੱਧ ਹੋਣਾ ਲਾਜ਼ਮੀ ਹੈ। ਬੱਚਿਆਂ ਦੀ ਅਰੋਗਤਾ ਨਾਲ ਹੀ ਚੰਗੇ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ।  –ਉੱਘੇ ਸਮਾਜ-ਸੇਵੀ ਰਾਜੂ ਚਾਵਲਾ
ਸ਼ੁੱਧ ਪਾਣੀ ਦੇ ਪ੍ਰਬੰਧਾਂ ਤੇ ਸਾਧਨਾਂ ਦੀ ਅਣਹੋਂਦ ਹੋਣ ਦੇ ਬਾਵਜੂਦ  ਬੱਚਿਆਂ ਦੇ ਪੀਣ ਵਾਲੇ ਪਾਣੀ ਪ੍ਰਤੀ ਸਫਾਈ ਪ੍ਰਬੰਧਾਂ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਸਕੂਲ ’ਚ ਲੈਕਚਰਾਰ ਪਦ, ਵੋਕੇਸ਼ਨਲ ਮਾਸਟਰ ਤੇ ਹੋਰਨਾਂ ਵਿਸ਼ਿਆਂ ਦੇ ਮਾਸਟਰ/ਮਿਸਟ੍ਰੈੱਸ ਦੀ ਘਾਟ ਸਬੰਧੀ ਵਿਭਾਗ ਨੂੰ ਸਮੇਂ-ਸਮੇਂ ਲਿਖਤੀ ਰੂਪ ’ਚ ਸੂਚਿਤ ਕੀਤਾ ਗਿਆ ਹੈ ਤਾਂ ਜੋ ਨਵੇਂ ਸੈਸ਼ਨ ਦਾ ਆਰੰਭ ਹੋਣ ਤੋਂ ਪਹਿਲਾਂ ਖਾਲੀ ਪੋਸਟਾਂ ਪੂਰੀਅਾਂ ਕਰ ਲਈਆਂ ਜਾਣ। 
–ਪ੍ਰਿੰਸੀਪਲ ਐੱਚ. ਕੇ. ਚੋਪਡ਼ਾ
 


Related News