ਖਤਰਾ : ਕਿਵੇਂ ਹੋਵੇਗੀ ਬਲੱਡ ਡੋਨਰਜ਼ ''ਚ ਕੋਰੋਨਾ ਵਾਇਰਸ ਦੀ ਜਾਂਚ ?
Friday, Apr 10, 2020 - 06:11 PM (IST)
ਚੰਡੀਗੜ੍ਹ (ਹਾਂਡਾ) : ਕੋਈ ਨਹੀਂ ਜਾਣਦਾ ਕਿ ਕਿਸ ਵਿਅਕਤੀ 'ਚ ਕੋਰੋਨਾ ਦਾ ਵਾਇਰਸ ਦੌੜ ਰਿਹਾ ਹੈ ਫਿਰ ਚਾਹੇ ਉਹ ਖੂਨ-ਦਾਨ ਕਰਨ ਵਾਲਾ ਵਿਅਕਤੀ ਹੀ ਕਿਉਂ ਨਾ ਹੋਵੇ। ਸੋਚੋ, ਜੇਕਰ ਕੋਰੋਨਾ ਪੀੜਤ ਵਿਅਕਤੀ ਦਾ ਖੂਨ ਕਿਸੇ ਮਰੀਜ਼ ਨੂੰ ਚੜ੍ਹ ਜਾਵੇ ਤਾਂ ਕੀ ਹੋਵੇਗਾ ਹਾਲੇ ਤੱਕ ਕਿਸੇ ਨੇ ਇਸ ਗੱਲ ਨੂੰ ਲੈ ਕੇ ਗੰਭੀਰਤਾ ਨਹੀਂ ਵਿਖਾਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਅਜਿਹੀ ਕੋਈ ਹਿਸਟਰੀ ਸਾਹਮਣੇ ਨਹੀਂ ਆਈ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਖੂਨ ਦੀ ਮਾਰਫਤ ਵੀ ਕੋਰੋਨਾ ਵਾਇਰਸ ਹੋ ਸਕਦਾ ਹੈ ਪਰ ਕੋਰੋਨਾ ਦੀ ਖੁਦ ਦੀ ਹਿਸਟਰੀ ਹਾਲੇ ਕੁਝ ਮਹੀਨਿਆਂ ਦੀ ਹੈ ਅਜਿਹੇ 'ਚ ਇਹ ਕਹਿਣਾ ਕਿ ਖੂਨ ਦੀ ਮਾਰਫਤ ਕੋਰੋਨਾ ਵਾਇਰਸ ਨਹੀਂ ਫੈਲ ਸਕਦਾ ਜਲਦਬਾਜ਼ੀ ਹੋਵੇਗੀ। ਕੋਰੋਨਾ ਫੈਲਣ ਨਾਲ ਦੇਸ਼ ਦੇ ਹਸਪਤਾਲਾਂ 'ਚ ਖੂਨ ਦੀ ਕਮੀ ਦੇਖੀ ਜਾ ਰਹੀ ਹੈ। ਹਸਪਤਾਲਾਂ ਦੀ ਅਪੀਲ 'ਤੇ ਲੋਕ ਖੂਨ ਦਾਨ ਵੀ ਕਰ ਰਹੇ ਹਨ ਪਰ ਖੂਨ ਦਾਨ ਕਰਨ ਵਾਲੇ 'ਚ ਕੋਰੋਨਾ ਦੀ ਜਾਂਚ ਨਹੀਂ ਹੋ ਰਹੀ ਅਤੇ ਖੂਨ ਮਰੀਜ਼ਾਂ ਨੂੰ ਚੜ੍ਹਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ ► Breaking : ਕੋਰੋਨਾ ਦਾ ਗੜ੍ਹ ਬਣਿਆ ਮੋਹਾਲੀ, 10 ਹੋਰ ਕੇਸ ਪਾਜ਼ੇਟਿਵ
ਕੋਰੋਨਾ ਵਾਇਰਸ 15 ਦਿਨ ਤੱਕ ਲੁਕਿਆ ਰਹਿੰਦਾ ਹੈ
ਪ੍ਰਮਾਤਮਾ ਨਾ ਕਰੇ ਕਿ ਕਿਸੇ ਡੋਨਰ 'ਚ ਕੋਰੋਨਾ ਵਾਇਰਸ ਹੋਵੇ ਪਰ ਜੇਕਰ ਹੋਵੇ ਤਾਂ ਇਹ ਖਤਰਨਾਕ ਹੋ ਸਕਦਾ ਹੈ। ਉਂਝ ਵੀ ਕੋਰੋਨਾ ਦਾ ਵਾਇਰਸ 15 ਦਿਨ ਤੱਕ ਲੁਕਿਆ ਰਹਿੰਦਾ ਹੈ ਅਤੇ ਹੁਣ ਤਾਂ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਮੁੜ ਸਰੀਰ 'ਚ ਕੋਰੋਨਾ ਸਾਹਮਣੇ ਆਉਣ ਲੱਗਾ ਹੈ, ਇਸ ਲਈ ਬਲੱਡ ਡੋਨਰ ਦਾ ਕੋਰੋਨਾ ਸੈਂਪਲ ਲੈ ਕੇ ਹੀ ਅੱਗੇ ਬਲੱਡ ਦਿੱਤਾ ਜਾਣਾ ਜ਼ਰੂਰੀ ਹੋ ਗਿਆ ਹੈ। ਹਾਲਾਂਕਿ ਕੋਰੋਨਾ ਦਾ ਵਾਇਰਸ ਲਿਕਵਿਡ ਫ਼ਾਰਮ 'ਚ ਵੇਖਿਆ ਜਾ ਰਿਹਾ ਹੈ ਅਤੇ ਖੂਨ ਸਰੀਰ ਦਾ ਅਹਿਮ ਹਿੱਸਾ ਹੈ ਜਿਸ 'ਚ ਵਾਇਰਸ ਤੇਜ਼ੀ ਨਾਲ ਫੈਲਦਾ ਹੈ। ਇਸ ਸਬੰਧ 'ਚ ਅਸੀਂ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੀ ਬਲੱਡ ਟ੍ਰਾਂਸਫਿਊਜ਼ਨ ਵਿਭਾਗ ਦੀ ਪ੍ਰਮੁੱਖ ਡਾਕਟਰ ਰਵਨੀਤ ਨਾਲ ਗੱਲ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਬਲੱਡ ਡੋਨਰ ਦਾ ਬਲੱਡ ਲੈਣ ਤੋਂ ਪਹਿਲਾਂ ਉਸ ਦੀ ਹਿਸਟਰੀ ਪੁੱਛੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਬਲੱਡ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਡੋਨਰ ਦਾ ਕੋਰੋਨਾ ਟੈਸਟ ਨਹੀਂ ਕੀਤਾ ਜਾ ਰਿਹਾ ਕਿਉਂਕਿ ਹਾਲੇ ਤੱਕ ਅਜਿਹੀ ਕੋਈ ਹਿਸਟਰੀ ਨਹੀਂ ਕਿ ਬਲੱਡ ਦੀ ਮਾਰਫਤ ਕੋਰੋਨਾ ਵਾਇਰਸ ਕਿਸੇ ਦੂਜੇ 'ਚ ਗਿਆ ਹੋਵੇ।
ਇਹ ਵੀ ਪੜ੍ਹੋ ► ਕੋਰੋਨਾ 'ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ 'ਚ ਕੋਵਿਡ-19 ਪੀਕ 'ਤੇ ਹੋਵੇਗਾ ► ਜਲੰਧਰ : ਇਕੋ ਪਰਿਵਾਰ ਦੇ ਤਿੰਨ ਮੈਂਬਰ ਕੋਰੋਨਾ ਦੀ ਲਪੇਟ 'ਚ, 17 ਸਾਲਾ ਮੁੰਡੇ ਦੀ ਵੀ ਰਿਪੋਰਟ ਪਾਜ਼ੇਟਿਵ
ਸਾਡਾ ਸਵਾਲ ਸੀ ਕਿ ਜੇਕਰ ਕਿਸੇ ਡੋਨਰ 'ਚ ਬਲੱਡ ਡੋਨੇਟ ਕਰਨ ਤੋਂ ਕੁੱਝ ਦਿਨ ਬਾਅਦ ਕੋਰੋਨਾ ਦੇ ਲੱਛਣ ਸਾਹਮਣੇ ਆ ਜਾਣ ਤਾਂ ਕੀ ਹੋਵੇਗਾ?
ਡਾ. ਰਵਨੀਤ ਦਾ ਕਹਿਣਾ ਸੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਡੋਨਰ ਹੀ ਉਨ੍ਹਾਂ ਨੂੰ ਸੂਚਿਤ ਕਰੇਗਾ। ਅਸੀਂ ਇਸ ਸਬੰਧ 'ਚ ਕਈ ਮਾਹਰਾਂ ਨਾਲ ਗੱਲਬਾਤ ਕੀਤੀ ਸਾਰਿਆਂ ਨੇ ਕਿਹਾ ਦੀ ਹਾਲੇ ਤੱਕ ਕੋਰੋਨਾ ਦਾ ਬਲੱਡ ਦੀ ਮਾਰਫਤ ਦੂਜੇ 'ਚ ਜਾਣ ਦੇ ਸਬੂਤ ਤਾਂ ਨਹੀਂ ਹਨ ਪਰ ਕੋਰੋਨਾ ਹਾਲੇ ਨਵਾਂ ਵਾਇਰਸ ਹੈ ਇਸ ਲਈ ਹਾਲੇ ਬਲੱਡ ਨੂੰ ਲੈ ਕੇ ਕੋਈ ਜਾਂਚ ਵੀ ਨਹੀਂ ਹੋਈ ਹੈ। ਮਲੇਰੀਆ ਏਡਜ਼ ਅਤੇ ਸਵਾਈਨ ਫਲੂ ਦਾ ਵਾਇਰਲ ਬਲੱਡ ਦੀ ਮਾਫਰਤ ਟਰਾਂਸਫਰ ਹੁੰਦਾ ਹੈ ਇਸ ਲਈ ਇਹ ਵਿਸ਼ਾ ਗੰਭੀਰ ਹੈ, ਜਿਸ ਲਈ ਮੰਥਨ ਦੀ ਲੋੜ ਹੈ।
ਇਹ ਵੀ ਪੜ੍ਹੋ ► ਜਲੰਧਰ : ਸੈਕਰਡ ਹਾਰਟ ਹਸਪਤਾਲ ਦੇ ਮੈਡੀਕਲ ਸਟਾਫ ਦੇ 18 ਮੈਂਬਰਾਂ ਦਾ ਹੋਵੇਗਾ ਕੋਰੋਨਾ ਟੈਸਟ