ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਭੇਤਭਰੀ ਹਾਲਤ ''ਚ ਮੌਤ
Thursday, Aug 21, 2025 - 02:43 AM (IST)

ਖੰਨਾ (ਧੀਰਾ) - ਸਬ-ਡਵੀਜ਼ਨ ਖੰਨਾ ਦੇ ਪਿੰਡ ਭੁਮੱਦੀ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਉਦੈਵੀਰ ਸਿੰਘ ਦੀ ਕੈਨੇਡਾ ਵਿਚ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਦੈਵੀਰ ਦੀ ਲਾਸ਼ ਕੈਨੇਡਾ ਦੇ ਇਕ ਪਾਰਕ ਵਿਚ ਝੂਲੇ ਨਾਲ ਲਟਕਦੀ ਮਿਲੀ।
ਸ਼ੁਰੂਆਤੀ ਰਿਪੋਰਟਾਂ ਇਸਨੂੰ ਖੁਦਕੁਸ਼ੀ ਦੱਸ ਰਹੀਆਂ ਹਨ ਪਰ ਅਜੇ ਤੱਕ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। 3 ਸਾਲ ਪਹਿਲਾਂ ਉਦੈਵੀਰ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉੱਥੇ ਉਹ ਇਕ ਏਜੰਟ ਦੇ ਜਾਲ ਵਿਚ ਫਸ ਗਿਆ।