ਮਾਪਿਆਂ ਤੇ ਭਰਾ ਦੀ ਮੌਤ ਮਗਰੋਂ ਮਕਾਨ ਮਾਲਕ ਨੇ ਘਰੋਂ ਕੱਢਿਆ, ਸੜਕ ''ਤੇ ਆ ਗਈਆਂ ਦੋਵੇਂ ਭੈਣਾਂ

Saturday, Sep 09, 2023 - 12:45 AM (IST)

ਮਾਪਿਆਂ ਤੇ ਭਰਾ ਦੀ ਮੌਤ ਮਗਰੋਂ ਮਕਾਨ ਮਾਲਕ ਨੇ ਘਰੋਂ ਕੱਢਿਆ, ਸੜਕ ''ਤੇ ਆ ਗਈਆਂ ਦੋਵੇਂ ਭੈਣਾਂ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕਿਰਾਏਦਾਰ 2 ਧੀਆਂ ਨੂੰ ਮਕਾਨ ਮਾਲਕ ਵੱਲੋਂ ਘਰੋਂ ਕੱਢਣ ਦਾ ਮਾਮਲਾ ਆਇਆ ਸਾਹਮਣੇ ਹੈ। ਇਹ ਘਟਨਾ ਗੁਰਦਾਸਪੁਰ ਦੇ ਪਿੰਡ ਜਾਪੂਵਾਲ ਦੀ ਹੈ। ਹਰ ਕੋਈ ਤਸਵੀਰਾਂ ਦੇਖ ਕੇ ਭਾਵੁਕ ਹੋ ਜਾਵੇਗਾ, ਜਿੱਥੇ ਘਰ ਦੇ ਬਿਸਤਰੇ ਅਤੇ ਹੋਰ ਸਾਮਾਨ ਸਮੇਤ ਇਕ ਘਰ ਦੇ ਬਾਹਰ ਬੈਠੀਆਂ 2 ਲੜਕੀਆਂ ਦਾ ਰੋ-ਰੋ ਬੁਰਾ ਹਾਲ ਹੈ। ਕਸਬਾ ਧਾਰੀਵਾਲ ਦੇ ਪਿੰਡ ਜਾਪੂਵਾਲ ਵਿਖੇ ਮਕਾਨ ਮਾਲਕ ਭਾਗ ਸਿੰਘ 'ਤੇ ਲੜਕੀਆਂ ਨੇ ਦੋਸ਼ ਲਗਾਏ ਕਿ ਉਨ੍ਹਾਂ ਨੂੰ ਮਕਾਨ ਮਾਲਕ ਨੇ ਕਿਰਾਇਆ ਨਾ ਦੇਣ 'ਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਤੇ ਘਰ ਦਾ ਸਾਰਾ ਸਾਮਾਨ ਸੜਕ 'ਤੇ ਰੱਖ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਸੂਬੇ ਭਰ ’ਚ ਗੈਂਗਸਟਰਾਂ ਨਾਲ ਜੁੜੇ 822 ਟਿਕਾਣਿਆਂ ’ਤੇ ਮਾਰੇ ਛਾਪੇ, ਕਈਆਂ ਨੂੰ ਲਿਆ ਹਿਰਾਸਤ 'ਚ

PunjabKesari

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਤੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਕਿਰਾਇਆ ਦੇਣ 'ਚ ਅਸਮਰੱਥ ਹਨ। ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ ਤੇ ਮਕਾਨ ਮਾਲਕ ਨੇ ਜ਼ਬਰਦਸਤੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਜਦੋਂ ਭਾਗ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਨ੍ਹਾਂ ਲੜਕੀਆਂ ਦੇ ਮਾਪਿਆਂ ਤੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਮੈਂ ਇਨ੍ਹਾਂ ਕੋਲੋਂ ਤਕਰੀਬਨ 8 ਮਹੀਨੇ ਦਾ ਕਰਾਇਆ ਲੈਣਾ ਹੈ ਅਤੇ ਹੁਣ ਮਕਾਨ ਦੀ ਰਿਪੇਅਰ ਵੀ ਕਰਵਾਉਣੀ ਹੈ। ਇਨ੍ਹਾਂ ਦੀ ਸਹਿਮਤੀ ਨਾਲ ਹੀ ਮਕਾਨ ਖਾਲੀ ਕੀਤਾ ਹੈ, ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ, ਉਲਟਾ ਇਹ ਲੜਕੀਆਂ ਉਸ ਉਪਰ ਝੂਠਾ ਦੋਸ਼ ਲਗਾ ਰਹੀਆਂ ਹਨ।

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News