ਵਾਸ਼ਿੰਗ ਮਸ਼ੀਨ ਨਾਲ ਘਰ ''ਚ ਲੱਗੀ ਅੱਗ, ਸਾਰਾ ਸਾਮਾਨ ਸੜਿਆ

Sunday, Nov 12, 2017 - 07:33 AM (IST)

ਵਾਸ਼ਿੰਗ ਮਸ਼ੀਨ ਨਾਲ ਘਰ ''ਚ ਲੱਗੀ ਅੱਗ, ਸਾਰਾ ਸਾਮਾਨ ਸੜਿਆ

ਮੋਹਾਲੀ (ਰਾਣਾ) - ਸ਼ੁੱਕਰਵਾਰ ਰਾਤ ਨੂੰ ਫੇਜ਼-2 ਦੇ ਇਕ ਘਰ ਵਿਚ  ਵਾਸ਼ਿੰਗ ਮਸ਼ੀਨ ਨੂੰ ਅਚਾਨਕ ਅੱਗ ਲੱਗ ਗਈ ਤੇ ਥੋੜ੍ਹੀ ਹੀ ਦੇਰ ਵਿਚ ਅੱਗ ਨੇ ਪੂਰੇ ਘਰ ਨੂੰ ਲਪੇਟ 'ਚ ਲੈ ਲਿਆ। ਘਰ ਵਿਚੋਂ ਧੂੰਆਂ ਨਿਕਲਦਾ ਵੇਖ ਕੇ ਗੁਆਂਢੀਆਂ ਨੇ ਇਸ ਦੀ ਸੂਚਨਾ ਤੁਰੰਤ ਫਾਇਰ ਬਿਗ੍ਰੇਡ ਵਿਭਾਗ ਨੂੰ ਦਿੱਤੀ, ਜਿਸ ਕਾਰਨ ਕੁਝ ਹੀ ਦੇਰ ਵਿਚ ਫਾਇਰ ਬਿਗ੍ਰੇਡ ਦੀ ਗੱਡੀ ਘਟਨਾ ਵਾਲੀ ਥਾਂ 'ਤੇ ਪਹੁੰਚੀ ਤੇ ਬੜੀ ਮੁਸ਼ਕੱਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।  
ਘਰ ਤਕ ਨਹੀਂ ਪਹੁੰਚ ਸਕੀ ਫਾਇਰ ਬ੍ਰਿਗੇਡ ਦੀ ਗੱਡੀ
ਜਾਣਕਾਰੀ ਅਨੁਸਾਰ ਫੇਜ਼-2 ਵਿਚ ਰਾਤ ਸਮੇਂ ਇਕ ਘਰ 'ਚੋਂ ਧੂੰਆਂ ਨਿਕਲ ਰਿਹਾ ਸੀ, ਜਿਸ ਨੂੰ ਵੇਖ ਕੇ ਗੁਆਂਢੀਆਂ ਨੇ ਇਸ ਦੀ ਸੂਚਨਾ ਫਾਇਰ ਬਿਗ੍ਰੇਡ ਵਿਭਾਗ ਨੂੰ ਦਿੱਤੀ । ਫਾਇਰ ਬਿਗ੍ਰੇਡ ਦੀ ਗੱਡੀ ਘਟਨਾ ਵਾਲੀ ਥਾਂ 'ਤੇ ਪਹੁੰਚੀ ਤੇ ਜਿਸ ਘਰ ਵਿਚ ਅੱਗ ਲੱਗੀ ਸੀ, ਉਸਨੂੰ ਜਾਣ ਵਾਲੀ ਗਲੀ ਤੰਗ ਹੋਣ ਕਾਰਨ ਉੱਥੇ ਗੱਡੀ ਨਹੀਂ ਜਾ ਸਕੀ ਤੇ ਬੜੀ ਮੁਸ਼ੱਕਤ ਤੋਂ ਬਾਅਦ ਉਥੋਂ ਹੀ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ ।  
ਘਰ 'ਚ ਨਹੀਂ ਸਨ ਮਾਲਕ
ਫਾਇਰ ਬਿਗ੍ਰੇਡ ਦੇ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਉਹ ਮੌਕੇ 'ਤੇ ਪੁੱਜੇ ਤੇ ਅੱਗ 'ਤੇ ਕਾਬੂ ਪਾਇਆ । ਘਰ ਦੇ ਲੋਕ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਚਲਾ ਕੇ ਕਿਤੇ ਬਾਹਰ ਚਲੇ ਗਏ । ਪਿੱਛੋਂ ਮਸ਼ੀਨ ਵਿਚ ਅੱਗ ਲੱਗ ਗਈ ਤੇ ਹੌਲੀ-ਹੌਲੀ ਅੱਗ ਘਰ ਵਿਚ ਪਏ ਸਾਰੇ ਸਾਮਾਨ ਨੂੰ ਲੱਗ ਗਈ । ਜੇਕਰ ਅੱਗ 'ਤੇ ਸਮਾਂ ਰਹਿੰਦੇ ਨਾ ਕਾਬੂ ਪਾਇਆ ਜਾਂਦਾ ਤਾਂ ਹੋਰ ਗੁਆਂਢੀ ਵੀ ਅੱਗ ਦੀ ਲਪੇਟ ਵਿਚ ਆ ਸਕਦੇ ਸਨ ।


Related News