ਪੰਜਾਬ: ਅੱਧੀ ਰਾਤ ਘਰ ਵੜ ਆਏ ਲੁਟੇਰੇ, ਔਰਤ ਦੇ ਮੂੰਹ 'ਚ ਪਿਸਤੌਲ ਰੱਖ ਲੁੱਟ ਲਿਆ ਸਾਰਾ ਘਰ

Monday, Jul 13, 2026 - 05:51 PM (IST)

ਪੰਜਾਬ: ਅੱਧੀ ਰਾਤ ਘਰ ਵੜ ਆਏ ਲੁਟੇਰੇ, ਔਰਤ ਦੇ ਮੂੰਹ 'ਚ ਪਿਸਤੌਲ ਰੱਖ ਲੁੱਟ ਲਿਆ ਸਾਰਾ ਘਰ

ਤਰਨਤਾਰਨ(ਰਮਨ)- ਦੇਰ ਰਾਤ ਤਿੰਨ ਅਣਪਛਾਤੇ ਚੋਰਾਂ ਨੇ ਇੱਕ ਘਰ 'ਚ ਦਾਖਲ ਹੋ ਕੇ ਮਾਂ, ਨਾਨੀ ਅਤੇ ਧੀ ਨੂੰ ਬੰਧਕ ਬਣਾ ਲਿਆ ਅਤੇ ਘਰ 'ਚੋਂ ਲੱਖਾਂ ਰੁਪਏ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਚੋਰ ਘਰ 'ਚੋਂ ਕਰੀਬ 12 ਤੋਲੇ ਸੋਨੇ ਦੇ ਗਹਿਣੇ, ਬੁਲੇਟ ਮੋਟਰਸਾਈਕਲ, 3 ਮੋਬਾਈਲ ਫੋਨ, ਨਕਦੀ, ਡੀਵੀਆਰ ਅਤੇ ਘਰ ਦਾ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਨੋਰੰਗਾਬਾਦ ਦੇ ਨਿਵਾਸੀ ਬਲਦੇਵ ਸਿੰਘ ਜੋ ਫੌਜ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਬੀਤੀ ਰਾਤ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਇਸ ਦੌਰਾਨ ਘਰ ਵਿੱਚ ਮੌਜੂਦ ਬਲਦੇਵ ਸਿੰਘ ਦੀ ਪਤਨੀ ਬਲਜਿੰਦਰ ਕੌਰ, ਬੇਟੀ ਅਨਮੋਲਦੀਪ ਕੌਰ ਅਤੇ 5 ਸਾਲ ਦੀ ਦੋਹਤੀ ਮੌਜੂਦ ਸੀ। ਪਰਿਵਾਰਕ ਮੈਂਬਰਾਂ ਵੱਲੋਂ ਦੱਸੇ ਜਾਣ ਅਨੁਸਾਰ ਦੇਰ ਰਾਤ ਕਰੀਬ 2 ਵਜੇ ਤਿੰਨ ਅਣਪਛਾਤੇ ਲੁਟੇਰੇ ਉਨ੍ਹਾਂ ਦੇ ਘਰ ਜੋ ਸ੍ਰੀ ਗੋਇੰਦਵਾਲ ਸਾਹਿਬ ਰੋਡ 'ਤੇ ਮੌਜੂਦ ਹੈ, ਵਿੱਚ ਦਾਖਲ ਹੋ ਬਾਥਰੂਮ ਅੰਦਰ ਲੁੱਕ ਗਏ। 

ਇਹ ਵੀ ਪੜ੍ਹੋ- ਪੰਜਾਬ: ਛੋਟੇ ਨੂੰ ਦਰਿਆ 'ਚ ਡੁੱਬਦਾ ਵੇਖ ਵੱਡੇ ਭਰਾ ਨੇ ਮਾਰ'ਤੀ ਛਾਲ, ਤੇਜ਼ ਵਹਾ 'ਚ ਦੋਵੇਂ ਲਾਪਤਾ

ਜਦੋਂ ਦੇਰ ਰਾਤ ਬਲਦੇਵ ਸਿੰਘ ਦੀ ਪਤਨੀ ਬਲਜਿੰਦਰ ਕੌਰ ਬਾਥਰੂਮ ਜਾਣ ਲਈ ਉੱਠੀ ਤਾਂ ਇਨ੍ਹਾਂ ਲੁਟੇਰਿਆਂ ਵੱਲੋਂ ਬਲਜਿੰਦਰ ਕੌਰ ਦੀ ਮਾਰ ਕੁੱਟ ਅਤੇ ਖਿੱਚ ਧੂਹ ਕਰਕੇ ਉਸ ਦੇ ਮੂੰਹ 'ਚ ਗੰਨ ਰੱਖ ਕੇ ਕਮਰੇ ਅੰਦਰ ਲੈ ਗਏ। ਜਿੱਥੇ ਬਲਜਿੰਦਰ ਕੌਰ ਦੀ ਬੇਟੀ ਅਨਮੋਲਦੀਪ ਕੌਰ ਅਤੇ ਉਸ ਦੀ ਪੰਜ ਸਾਲਾ ਦੋਹਤੀ ਨੂੰ ਵੀ ਬੰਧਕ ਬਣਾ ਲਿਆ। ਲੁਟੇਰਿਆਂ ਵੱਲੋਂ ਤਿੰਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਹੱਥ ਪੈਰ ਰੱਸੀਆਂ ਨਾਲ ਬੰਨ ਕੇ ਘਰ ਦੀ ਪੂਰੀ ਤਲਾਸ਼ੀ ਲਈ ਗਈ। ਇਸ ਦੌਰਾਨ ਲੁਟੇਰਿਆਂ ਵੱਲੋਂ ਘਰ ਅੰਦਰੋਂ ਕਰੀਬ 12 ਤੋਲੇ ਸੋਨੇ ਦੇ ਗਹਿਣੇ, ਇੱਕ ਬੁਲੇਟ ਮੋਟਰਸਾਈਕਲ, ਤਿੰਨ ਮੋਬਾਈਲ ਫੋਨ, ਡੀ.ਵੀ.ਆਰ., ਚਾਰ ਬਰਨਰ ਵਾਲਾ ਗੈਸੀ ਚੁੱਲ੍ਹਾ, ਪਾਸਪੋਰਟ ਜ਼ਰੂਰੀ ਦਸਤਾਵੇਜ਼ ਆਦਿ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ: ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਂਢੂ ਨੇ ਸਾਂਢੂ ਦਾ ਕਰ'ਤਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ

ਬੇਟੀ ਅਨਮੋਲਦੀਪ ਕੌਰ ਨੇ ਦੱਸਿਆ ਕਿ ਘਰ ਵਿੱਚ ਖੜਾ ਬੁਲੇਟ ਮੋਟਰਸਾਈਕਲ ਵੀ ਖਰਾਬ ਸੀ, ਜਿਸ ਨੂੰ ਚੋਰ ਆਰਾਮ ਨਾਲ ਰੇੜਦੇ ਹੋਏ ਘਰ ਤੋਂ ਲੈ ਗਏ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਬਣਦੀ ਕਾਰਵਾਈ ਆਰੰਭ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News