ਸਕੂਲ ''ਚ ਲੱਗੀ ਅੱਗ! ਛੁੱਟੀ ਕਰ ਕੇ ਘਰ ਭੇਜੇ ਗਏ ਵਿਦਿਆਰਥੀ

Wednesday, Jul 08, 2026 - 11:29 AM (IST)

ਸਕੂਲ ''ਚ ਲੱਗੀ ਅੱਗ! ਛੁੱਟੀ ਕਰ ਕੇ ਘਰ ਭੇਜੇ ਗਏ ਵਿਦਿਆਰਥੀ

ਲੁਧਿਆਣਾ: ਅੱਜ ਸਵੇਰੇ ਲੁਧਿਆਣਾ ਦੇ ਦੁੱਗਰੀ ਫੇਜ਼-1 ਅਰਬਨ ਅਸਟੇਟ ਸਥਿਤ ਰਾਮ ਲਾਲ ਭਸੀਨ ਪਬਲਿਕ ਸਕੂਲ ਵਿਚ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ ਜਦੋਂ ਸਕੂਲ ਦੀਆਂ ਕਲਾਸਾਂ ਚੱਲ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਸਕੂਲ ਦੇ ਜਨਰੇਟਰ ਰੂਮ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ ਤੇ ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਅੱਗ ਲੱਗਣ ਦਾ ਮੁਢਲਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

ਅੱਗ ਲੱਗਦੇ ਹੀ ਸਕੂਲ ਵਿਚ ਹਫੜਾ-ਦਫੜੀ ਮਚ ਗਈ, ਪਰ ਸਕੂਲ ਪ੍ਰਸ਼ਾਸਨ ਅਤੇ ਸਟਾਫ ਨੇ ਬੜੀ ਸਿਆਣਪ ਦਿਖਾਈ ਤੇ ਤੁਰੰਤ ਸਾਰੇ ਬੱਚਿਆਂ ਨੂੰ ਜਮਾਤਾਂ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ। ਵਿਦਿਆਰਥੀਆਂ ਦੇ ਮਾਪਿਆਂ ਨੂੰ ਮੈਸੇਜ ਭੇਜ ਕੇ ਸਕੂਲ ਬੁਲਾਇਆ ਗਿਆ ਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਦਮਕਲ ਕਰਮੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਗਨੀਮਤ ਇਹ ਰਹੀ ਕਿ ਇਸ ਪੂਰੇ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਬੱਚੇ ਤੇ ਸਟਾਫ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸਕੂਲ ਵੱਲੋਂ ਸੁਨੇਹਾ ਮਿਲਦਿਆਂ ਹੀ ਮਾਪੇ ਤੁਰੰਤ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲ ਪਹੁੰਚ ਗਏ।


author

Anmol Tagra

Content Editor

Related News