ਹੋਟਲ ਦੇ ਕਮਰੇ ’ਚ ਰੰਗਰਲੀਅਾਂ ਮਨਾਉਂਦੇ 2 ਜੋਡ਼ੇ ਗ੍ਰਿਫਤਾਰ
Wednesday, Jul 04, 2018 - 03:48 AM (IST)

ਅੰਮ੍ਰਿਤਸਰ, (ਸੰਜੀਵ)- ਗਲਿਆਰਾ ਖੇਤਰ ’ਚ ਸਥਿਤ ਹੋਟਲ ਸਿਟੀ ਪਰਲ ਦੇ ਕਮਰੇ ਵਿਚ ਰੰਗਰਲੀਅਾਂ ਮਨਾ ਰਹੇ 2 ਜੋਡ਼ਿਅਾਂ ਨੂੰ ਅੱਜ ਥਾਣਾ ਕੋਤਵਾਲੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ, ਜਿਨ੍ਹਾਂ ’ਚ ਤੇਜਬੀਰ ਸਿੰਘ ਵਾਸੀ ਕੱਟਡ਼ਾ ਕਰਮ ਸਿੰਘ ਤੇ ਸਤਨਾਮ ਸਿੰਘ ਵਾਸੀ ਸੱਕਾ ਸਮੇਤ ਸੂਖੀਨਾ ਤੇ ਨਵਜੋਤ (ਦੋਵੇਂ ਕਾਲਪਨਿਕ ਨਾਂ) ਸ਼ਾਮਿਲ ਹਨ। ਪੁਲਸ ਨੇ ਉਕਤ ਹੋਟਲ ਦੇ ਮੈਨੇਜਰ ਸਮੇਤ ਦੋਸ਼ੀਆਂ ਵਿਰੁੱਧ ਜਬਰ-ਜ਼ਨਾਹ ਐਕਟ ਅਧੀਨ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ। ਥਾਣÎਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਲਿਆਰਾ ਖੇਤਰ ’ਚ ਸਥਿਤ ਉਕਤ ਹੋਟਲ ਵਿਚ ਆਉਣ ਵਾਲੇ ਗਾਹਕਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਲਡ਼ਕੀਆਂ ਦਿੱਤੀਆਂ ਜਾਂਦੀਆਂ ਹਨ। ਹੋਟਲ ਮਾਲਕ ਗਾਹਕ ਤੋਂ ਮੋਟੀ ਰਕਮ ਵਸੂਲ ਕੇ ਉਸ ਵਿਚੋਂ ਕੁਝ ਹਿੱਸਾ ਲਡ਼ਕੀਆਂ ਨੂੰ ਦਿੰਦਾ ਹੈ। ਅੱਜ ਪੁਲਸ ਪਾਰਟੀ ਨਾਲ ਘੇਰਾਬੰਦੀ ਕਰ ਕੇ ਹੋਟਲ ਦੇ ਸਾਰੇ ਕਮਰਿਆਂ ਨੂੰ ਜਾਂਚਿਆ ਗਿਆ ਤਾਂ ਉਥੋਂ ਉਕਤ ਦੋਸ਼ੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਗ੍ਰਿਫਤਾਰ ਕੀਤਾ ਗਿਆ।