ਪੰਜਾਬ ਦੀ ਧੀ ਨੇ ਪੂਰਾ ਕੀਤਾ ਸੁਫ਼ਨਾ, ਜੱਜ ਬਣ ਚਮਕਾਇਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂ

02/06/2021 6:37:34 PM

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਕਹਿੰਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਇਕ ਦਿਨ ਮੰਜ਼ਿਲ ਜ਼ਰੂਰ ਮਿਲ ਜਾਂਦੀ ਹੈ। ਇਸ ਨੂੰ ਸੱਚ ਕਰਕੇ ਵਿਖਾਇਆ ਹੈ ਹੁਸ਼ਿਆਰਪੁਰ ਸ਼ਹਿਰ ਦੇ ਅਸਲਾਮਾਬਾਦ ਮੁਹੱਲੇ ਦੀ ਰਹਿਣ ਵਾਲੀ ਭਾਵਨਾ ਭਾਰਤੀ ਨੇ। ਭਾਵਨਾ ਨੇ ਜੱਜ ਬਣ ਕੇ ਜਿੱਥੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਉਸ ਨੇ ਮਾਂ-ਬਾਪ ਦਾ ਵੀ ਨਾਂ ਰੌਸ਼ਨ ਕੀਤਾ ਹੈ। ਸਕੂਲੀ ਜੀਵਨ ’ਚ ਬਾਕਸਿੰਗ ਦੇ ਖੇਤਰ ’ਚ ਦਿਲਚਸਪੀ ਰੱਖਣ ਵਾਲੀ ਅਤੇ ਬਚਪਨ ਤੋਂ ਹੀ ਜੱਜ ਬਣਨ ਦੀ ਇੱਛਾ ਦਿਲ ’ਚ ਰੱਖੀ ਬੈਠੀ ਭਾਵਨਾ ਭਾਰਤੀ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ’ਚ ਨਾ ਸਿਰਫ ਪੀ. ਸੀ. ਐੱਸ. ਜੁਡੀਸ਼ੀਅਲ ਪ੍ਰੀਖਿਆ ਕਲੀਅਰ ਕਰਕੇ ਜੱਜ ਬਣ ਗਈ ਹੈ। ਪਿਤਾ ਮੋਤੀ ਲਾਲ ਜਿੱਥੇ ਲੋਕ ਨਿਰਮਾਣ ਮਹਿਕਮੇ ’ਚ ਸੁਪਰਡੈਂਟ ਹਨ, ਉਥੇ ਹੀ ਮਾਂ ਕੌਸ਼ਲਿਆ ਦੇਵੀ ਗ੍ਰਹਿਣੀ ਹੈ। 

ਮਾਂ-ਬਾਪ ਦਾ ਸੀ ਸੁਪਨਾ ਧੀ ਬਣੇ ਅਫ਼ਸਰ 

ਹੁਸ਼ਿਆਰਪੁਰ ਦੇ ਮੁਹੱਲਾ ਅਸਲਾਮਾਬਾਦ ਸਥਿਤ ਭਾਵਨਾ ਭਾਰਤੀ ਦੇ ਜੱਜ ਬਣਨ ਦੀ ਖ਼ਬਰ ਫੈਲਦੇ ਹੀ ਘਰ ’ਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਮਾਂ-ਬਾਪ ਦੇ ਨਾਲ-ਨਾਲ ਭਾਵਨਾ ਭਾਰਤੀ ਦੇ ਵੱਡੇ ਭਰਾ ਯੁਵਰਾਜ ਭਾਰਤੀ ਅਤੇ ਛੋਟੀ ਭੈਣ ਅੰਜਲੀ ਭਾਰਤੀ ਆਪਣੀ ਭੈਣ ਨੂੰ ਮਿਲੀ ਸਫ਼ਲਤਾ ਤੋਂ ਕਾਫ਼ੀ ਖ਼ੁਸ਼ ਹਨ। ਭਾਵਨਾ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਚਾਹੰੁਦੇ ਸਨ ਕਿ ਉਨ੍ਹਾਂ ਦੀ ਧੀ ਕਿਸੇ ਵੀ ਮਹਿਕਮੇ ’ਚ ਅਫ਼ਸਰ ਬਣੇ ਪਰ ਮੈਨੂੰ ਬਚਪਨ ਤੋਂ ਹੀ ਕਾਨੂੰਨ ਦੀਆਂ ਕਿਤਾਬਾਂ ’ਚ ਦਿਲਚਸਪੀ ਸੀ ਅਤੇ ਮੈਂ ਮਨ ਬਣਾ ਲਿਆ ਸੀ ਕਿ ਇਕ ਨਾ ਇਕ ਦਿਨ ਆਪਣੇ ਸੁਫ਼ਨੇ ਨੂੰ ਸਾਕਾਰ ਕਰਦੇ ਹੋਏ ਜੱਜ ਜ਼ਰੂਰ ਬਣਾਂਗੀ। ਜੱਜ ਬਣਨ ’ਤੇ ਉਸ ਨੇ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ, ਉਥੇ ਹੀ ਮਾਂ-ਬਾਪ ਦਾ ਵੀ ਧੰਨਵਾਦ ਕੀਤਾ। 

ਇਹ ਵੀ ਪੜ੍ਹੋ : ‘ਚੱਕਾ ਜਾਮ’ ਨੂੰ ਜਲੰਧਰ ’ਚ ਭਰਵਾਂ ਹੁੰਗਾਰਾ, ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾ ਕਿਸਾਨਾਂ ਦੇ ਹੱਕ ’ਚ ਡਟੇ ਬੱਚੇ

PunjabKesari

ਬਾਕਸਿੰਗ ਦੇ ਖੇਤਰ ’ਚ ਸਟੇਟ ਅਤੇ ਨੈਸ਼ਨਲ ਪੱਧਰ ’ਤੇ ਰਹੀ ਹੈ ਮੈਡਲਿਸਟ 
ਭਾਵਨਾ ਭਾਰਤੀ ਨੇ ਦੱਸਿਆ ਕਿ ਉਸ ਨੇ ਮ੍ਰੈਟਿਕ ਅਤੇ 12ਵੀਂ ਦੀ ਪੜ੍ਹਾਈ ਪੀ. ਡੀ. ਆਰਿਆ ਗਰਲਸ ਸੀਨੀਅਰ ਸੈਕੰਡਰੀ ਸਕੂਲ ਤੋਂ ਕਰਨ ਦੇ ਬਾਅਦ ਬੀ. ਏ. ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਇਸ ਦੇ ਬਾਅਦ ਉਸ ਨੇ ਐੱਲ. ਐੱਲ. ਬੀ. ਅਤੇ ਐੱਲ. ਐੱਲ. ਐੱਮ. ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। ਸਕੂਲ ਦੇ ਦਿਨਾਂ ’ਚ ਭਾਰਤੀ ਨੇ ਬਾਕਸਿੰਗ ਕੋਚ ਅਨਿਲ ਸ਼ਰਮਾ ਅਤੇ ਬਾਅਦ ’ਚ ਬਾਕਸਿੰਗ ਕੋਚ ਹਰਜੰਗ ਸਿੰਘ ਦੇ ਮਾਰਗ ਦਰਸ਼ਨ ’ਚ ਸਟੇਟ ਪੱਧਰ ’ਤੇ 2 ਵਾਰ ਗੋਲਡ ਮੈਡਲ ਅਤੇ ਨੈਸ਼ਨਲ ਚੈਂਪੀਅਨਸ਼ਿਪ ਪਟਨਾ ’ਚ ਬਰਾਊਨ ਮੈਡਲ ਹਾਸਲ ਕੀਤਾ ਹੈ। ਇਸ ਦੇ ਇਲਾਵਾ ਯੂਨੀਵਰਸਿਟੀ ਪੱਧਰ ’ਤੇ ਵੀ ਉਹ ਕਈ ਮੁਕਾਬਲਿਆਂ ’ਚ ਮੈਡਲ ਹਾਸਲ ਕਰਦੀ ਰਹੀ ਹੈ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਸੱਚੀ ਲਗਨ ਅਤੇ ਮਿਹਨਤ ਹੀ ਸਫ਼ਲਤਾ ਦੀ ਹੈ ਕੁੰਜੀ 
ਇਨਡੋਰ ਸਟੇਡੀਅਮ ਕੰਪਲੈਕਸ ’ਚ ਪਹੁੰਚਣ ’ਤੇ ਬਾਕਸਿੰਗ ਖ਼ਿਡਾਰੀਆਂ ਨੇ ਭਾਰਤੀ ਦਾ ਸ਼ਾਨਦਾਰ ਸੁਆਗਤ ਕੀਤਾ। ਕੋਚ ਹਰਜੰਗ ਸਿੰਘ ਨੇ ਕਿਹਾ ਕਿ ਅੱਜ ਬਹੁਤ ਹੀ ਖ਼ੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਬੱਚੀ ਅੱਜ ਜੱਜ ਬਣ ਗਈ ਹੈ। ਇਸ ਮੌਕੇ ਭਾਵਨਾ ਨੇ ਕਿਹਾ ਕਿ ਮਿਹਨਤ, ਪਰਮਾਤਮਾ ਦੀ ਕ੍ਰਿਪਾ ਅਤੇ ਮਾਤਾ-ਪਿਤਾ ਦੇ ਆਸ਼ਿਰਵਾਦ ਨਾਲ ਹੀ ਉਸ ਨੂੰ ਇਹ ਕਾਮਯਾਬੀ ਮਿਲੀ ਹੈ। ਉਨ੍ਹਾਂ ਬਾਕਸਿੰਗ ਖ਼ਿਡਾਰੀਆਂ ਨੂੰ ਕਿਹਾ ਕਿ ਤੁਹਾਡੇ ਅੰਦਰ ਮਕਸਦ ਦੀ ਪ੍ਰਾਪਤੀ ਲਈ ਜ਼ਿਦ ਅਤੇ ਜਨੂੰਨ ਹੋਣਾ ਚਾਹੀਦਾ ਹੈ। ਸੱਚੀ ਲਗਨ ਅਤੇ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ। 

ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ


shivani attri

Content Editor

Related News