² ਡਾ. ਰਾਜ ਨੇ ਹਮੇਸ਼ਾ ਹਲਕੇ ਦੇ ਕੰਮਾਂ ਨੂੰ ਪਹਿਲ ਦਿੱਤੀ : ਡਾ. ਜਤਿੰਦਰ ਕੁਮਾਰ
Saturday, Apr 13, 2019 - 04:00 AM (IST)
ਹੁਸ਼ਿਆਰਪੁਰ (ਘੁੰਮਣ)-ਹਲਕਾ ਚੱਬੇਵਾਲ ਦੇ ਇਲੈਕਸ਼ਨ ਇੰਚਾਰਜ ਡਾ. ਜਤਿੰਦਰ ਕੁਮਾਰ ਵੱਲੋਂ ਹੁਸ਼ਿਆਰਪੁਰ ਲੋਕ ਸਭਾ ਉਮੀਦਵਾਰ ਡਾ. ਰਾਜ ਕੁਮਾਰ ਦੇ ਹੱਕ ਵਿਚ ਹਲਕਾ ਚੱਬੇਵਾਲ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸੇ ਕਡ਼ੀ ਤਹਿਤ ਉਨ੍ਹਾਂ ਨੇ ਲਲਵਾਣ ਪਿੰਡ ਦਾ ਦੌਰਾ ਕੀਤਾ। ਲੋਕਾਂ ਦੇ ਭਾਰੀ ਇਕੱਠ ਤੋਂ ਚੱਬੇਵਾਲ ਹਲਕੇ ਵਿਚ ਡਾ. ਰਾਜ ਦੀ ਲੋਕਪ੍ਰਿਯਤਾ ਜ਼ਾਹਰ ਹੁੰਦੀ ਹੈ। ਉਨ੍ਹਾਂ ਲੋਕਾਂ ਦਾ ਇਸ ਮਾਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਡਾ. ਰਾਜ ਨੇ ਹਮੇਸ਼ਾ ਆਪਣੇ ਹਲਕੇ ਅਤੇ ਹਲਕਾ ਵਾਸੀਆਂ ਦੇ ਕੰਮਾਂ ਨੂੰ ਪਹਿਲ ਦਿੱਤੀ ਹੈ ਅਤੇ ਅੱਗੇ ਤੋਂ ਵੀ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਰਹਿਣਗੇ। ਡਾ. ਜਤਿੰਦਰ ਨੇ ਲਲਵਾਣ ਤੇ ਚੱਬੇਵਾਲ ਦੀ ਬਿਹਤਰੀ ਅਤੇ ਵਿਕਾਸ ਦੇ ਨਾਂ ’ਤੇ ਡਾ. ਰਾਜ ਲਈ ਵੋਟ ਪਾਉਣ ਲਈ ਜਨਤਾ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਤੇ ਤਰਲੋਚਨ ਸਿੰਘ, ਨਿਸ਼ਾ ਲਲਵਾਣ, ਸੁਮਿਤ ਗੌਤਮ ਸਰਪੰਚ, ਮਦਨ ਲਾਲ ਪੰਚ, ਕੁਲਦੀਪ ਸਿੰਘ ਪੰਚ, ਪ੍ਰਿਤਪਾਲ ਸਿੰਘ ਪੰਚ, ਸਰੋਜ ਬਾਲਾ ਪੰਚ, ਸੁਸ਼ਮਾ, ਜ਼ਿਲਾ ਪਰਿਸ਼ਦ ਗਗਨਦੀਪ ਚਾਣਥੂ, ਸੰਮਤੀ ਮੈਂਬਰ ਨਿਰਮਲ ਕੌਰ ਆਦਿ ਸਮੂਹ ਪਿੰਡ ਵਾਲੇ ਵੀ ਮੌਜੂਦ ਸਨ ਤੇ ਸਾਰਿਆਂ ਨੇ ਇਕਜੁਟ ਹੋ ਕੇ ਡਾ. ਰਾਜ ਲਈ ਵੋਟ ਕਰਨ ਅਤੇ ਹੋਰਨਾਂ ਨੂੰ ਵੀ ਇਸ ਲਈ ਲਾਮਬੱਧ ਕਰਨ ਦਾ ਭਰੋਸਾ ਦਿੱਤਾ।
