ਹੁਸ਼ਿਆਰਪੁਰ ਹਲਕੇ ’ਚ ਤੈਨਾਤ ਟੀਮਾਂ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਐੱਸ. ਡੀ. ਐੱਮ. ਵੱਲੋਂ ਮੀਟਿੰਗ

Thursday, Apr 11, 2019 - 04:34 AM (IST)

ਹੁਸ਼ਿਆਰਪੁਰ ਹਲਕੇ ’ਚ ਤੈਨਾਤ ਟੀਮਾਂ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਐੱਸ. ਡੀ. ਐੱਮ. ਵੱਲੋਂ ਮੀਟਿੰਗ
ਹੁਸ਼ਿਆਰਪੁਰ (ਜਸਵਿੰਦਰਜੀਤ)-ਲੋਕ ਸਭਾ ਚੋਣਾਂ ਲਈ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ’ਚ ਤੈਨਾਤ ਟੀਮਾਂ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਇਕ ਮੀਟਿੰਗ ਸਹਾਇਕ ਰਿਟਰਨਿੰਗ ਅਧਿਕਾਰੀ ਕਮ ਐੱਸ. ਡੀ. ਐੱਮ. ਮੇਜਰ ਅਮਿਤ ਸਰੀਨ ਦੀ ਪ੍ਰਧਾਨਗੀ ਹੇਠ ਐੱਸ. ਡੀ. ਐੱਮ. ਦਫ਼ਤਰ ਵਿਚ ਆਯੋਜਿਤ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਕਾਨੂੰਗੋ ਚੋਣ ਮੈਡਮ ਹਰਪ੍ਰੀਤ ਕੌਰ, ਕਾਨੂੰਗੋ ਕ੍ਰਿਸ਼ਨ ਮਨੋਚਾ, ਏ. ਡੀ. ਓ. ਡਾ. ਕਿਰਨਜੀਤ ਕੁਮਾਰ, ਸਟੇਟ ਮਾਸਟਰ ਟਰੇਨਰ ਐੱਸ. ਡੀ. ਓ. ਮਨੋਜ ਗੌਡ਼, ਏ. ਈ. ਓ. ਦਿਲਰਾਜ ਕੁਮਾਰ, ਸਵੀਪ ਨੋਡਲ ਇੰਚਾਰਜ ਚੰਦਰ ਪ੍ਰਕਾਸ਼ ਸੈਣੀ ਦੇ ਇਲਾਵਾ ਸੀ ਵਿਜਨ, ਫਲਾਇੰਗ ਸਕਵੈਡ, ਵੀਡੀਓ ਸਰਵਿਲੈਂਸ ਟੀਮ, ਵੀਡੀਓ ਵਿਊਇੰਗ ਟੀਮ ਦੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਸ੍ਰੀ ਸਰੀਨ ਨੇ ਕਿਹਾ ਕਿ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਟੀਮਾਂ ਪੂਰੀ ਮਿਹਨਤ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਬਾਰੇ ਸ਼ਿਕਾਇਤ ਮਿਲਦੀ ਹੈ ਤਾਂ ਉਸ ਦਾ ਮਿੱਥੇ ਸਮੇਂ ਦੇ ਅੰਦਰ-ਅੰਦਰ ਨਿਬੇਡ਼ਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਟੀਮਾਂ ਡਿਊਟੀ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਣ ਕਿ ਆਮ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਸਾਰੀਆਂ ਟੀਮਾਂ ਦੇ ਮੈਂਬਰ ਆਪਸ ਵਿਚ ਸੰਪਰਕ ਬਣਾ ਕੇ ਰੱਖਣ ਕਿਉਂਕਿ ਚੋਣ ਦਾ ਕੰਮ ਸਾਰੀਆਂ ਟੀਮਾਂ ਨਾਲ ਜੁਡ਼ਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੈਂਬਰ ਨੂੰ ਕੰਮ ਕਰਦੇ ਸਮੇਂ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨਾਲ ਤੁਰੰਤ ਸੰਪਰਕ ਕਰਨ। ਇਸ ਤੋਂ ਇਲਾਵਾ ਜ਼ਰੂਰੀ ਹੋਣ ’ਤੇ ਉਨ੍ਹਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਲੈਕਸ਼ਨ ਸੈੱਲ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਸਵੀਪ ਟੀਮ ਦੇ ਮਾਸਟਰ ਟਰੇਨਰ ਪ੍ਰਿੰਸੀਪਲ ਅਮਨਦੀਪ ਸ਼ਰਮਾ, ਲੈਕਚਰਾਰ ਹਰਵਿੰਦਰ ਸਿੰਘ, ਹਰਸ਼ ਇੰਦਰ ਸਿੰਘ, ਮਨਦੀਪ ਸਿੰਘ, ਫਲਾਇੰਗ ਸਕਵੈਡ ਦੇ ਮਨੋਜ ਦੱਤਾ, ਕ੍ਰਿਸ਼ਨ ਗੋਪਾਲ ਕੇਜੀ, ਹਰਵਿੰਦਰ ਸਿੰਘ, ਪ੍ਰਿੰਸੀਪਲ ਜਤਿੰਦਰ ਕੁਮਾਰ, ਵੀਡੀਓ ਵਿਊਇੰਗ ਟੀਮ ਦੇ ਪ੍ਰਿੰਸੀਪਲ ਚਰਨ ਸਿੰਘ, ਪ੍ਰਿੰਸੀਪਲ ਤਰਲੋਚਨ ਸਿੰਘ, ਗੁਰਵਿੰਦਰ ਸਿੰਘ, ਵੀਡੀਓ ਸਰਵਿਲੈਂਸ ਟੀਮ ਦੇ ਲੈਕਚਰਾਰ ਸੰਦੀਪ ਸੂਦ, ਸ਼ਿਕਾਇਤ ਸੈੱਲ ਦੇ ਅਰੁਣ ਕੁਮਾਰ, ਸੀ ਵਿਜ਼ਨ ਦੇ ਲੈਕਚਰਾਰ ਅਸ਼ੋਕ ਕਾਲੀਆ, ਲੈਕਚਰਾਰ ਗੁਰਚਰਨ ਸਿੰਘ ਵੀ ਮੌਜੂਦ ਸਨ। ਫੋਟੋ

Related News