ਵੱਡੀ ਗਿਣਤੀ ’ਚ ਵਰਕਰ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ
Thursday, Apr 11, 2019 - 04:33 AM (IST)
ਹੁਸ਼ਿਆਰਪੁਰ (ਘੁੰਮਣ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਚੋਣ ਮੁਹਿੰਮ ਦੇ ਹਲਕਾ ਇੰਚਾਰਜ ਡਾ. ਜਤਿੰਦਰ ਕੁਮਾਰ ਦੀ ਮੌਜੂਦਗੀ ਵਿਚ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਸਮਰਥਕਾਂ ਨੇ ਕਾਂਗਰਸ ਪਾਰਟੀ ਦਾ ਹੱਥ ਫਡ਼ਿਆ। ਹੁਸ਼ਿਆਰਪੁਰ ਤੋਂ ਹਰਮਿੰਦਰ ਸਿੰਘ ਕਾਕਾ, ਸਰੂਪ ਸਿੰਘ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਰੰਧਾਵਾ ਬਰੋਟਾ ਤੋਂ ਦਵਿੰਦਰ ਸਿੰਘ, ਵਰਿੰਦਰ ਸਿੰਘ ਤੇ ਸ਼ਾਮਚੁਰਾਸੀ ਤੋਂ ਮਨਿੰਦਰ ਸਿੰਘ ਇਹ ਭਾਜਪਾ ਸਮਰਥਕ ਮੋਦੀ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਬੇਹੱਦ ਨਿਰਾਸ਼ ਹੋ ਚੁੱਕੇ ਸਨ ਤੇ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਚੋਣ ਮੈਨੀਫੈਸਟੋ ਵਿਚ ਗਰੀਬਾਂ ਲਈ ‘ਨਿਆਏ’ ਜਿਹੀਆਂ ਯੋਜਨਾਵਾਂ ਦੀ ਘੋਸ਼ਣਾ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਦੁਆਰਾ ਆਪਣੇ ਹਲਕੇ ਚੱਬੇਵਾਲ ਵਿਚ ਕੀਤੇ ਗਏ ਉਪਰਾਲਿਆਂ ਤੋਂ ਅਤੇ ਉਨ੍ਹਾਂ ਵੱਲੋਂ ਆਪਣੀ ਜਨਤਾ ਨੂੰ ਦਿੱਤੇ ਜਾਣ ਵਾਲੇ ਮਾਣ-ਸਨਮਾਨ ਤੋਂ ਪ੍ਰਭਾਵਿਤ ਹਨ। ਉਹ ਡਾ. ਰਾਜ ਦੇ ਇਕ ਨੇਤਾ ਅਤੇ ਵਿਅਕਤੀਗਤ ਤੌਰ ’ਤੇ ਵੀ ਪ੍ਰਸ਼ੰਸਕ ਹਨ।ਇਸ ਮੌਕੇ ਇਨ੍ਹਾਂ ਨਵੇਂ ਪਾਰਟੀ ਮੈਂਬਰਾਂ ਨੂੰ ਪ੍ਰੇਰਿਤ ਕਰਨ ਵਾਲੇ ਅਮਨਦੀਪ ਸਿੰਘ ਸਰਪੰਚ ਕੰਮੋਵਾਲ, ਸਰਬਜੀਤ ਸਿੰਘ (ਭੋਲਾ), ਜੈਤਪੁਰ, ਹਿਤੇਸ਼ ਪ੍ਰਾਸ਼ਰ ਪ੍ਰਧਾਨ ਕਾਂਗਰਸ ਯੂਥ, ਸਨੀ ਰਾਜਪੂਤ, ਅਮੋਲਕ ਸੰਮਤੀ ਮੈਂਬਰ ਹੁਸ਼ਿਆਰਪੁਰ, ਜੀਤੂ ਪਹਿਲਵਾਨ, ਰਵੀ ਪਹਿਲਵਾਨ ਬੱਸੀ ਦੌਲਤ ਖਾਂ, ਸੱੁਖਾ ਪਹਿਲਵਾਨ, ਸਨੀ ਅਰੋਡ਼ਾ ਆਦਿ ਵੀ ਮੌਜੂਦ ਸਨ। ਡਾ. ਜਤਿੰਦਰ ਨੇ ਸਭਨਾਂ ਨੂੰ ਭਰੋਸਾ ਦਿੱਤਾ ਕਿ ਡਾ. ਰਾਜ ਕੁਮਾਰ ਉਨ੍ਹਾਂ ਦੇ ਵਿਸ਼ਵਾਸ ’ਤੇ ਪੂਰੇ ਉਤਰਣਗੇ।
