ਚੋਰਾਂ ਵੱਲੋਂ ਘਰ ’ਚੋਂ ਨਕਦੀ ਤੇ ਗਹਿਣੇ ਚੋਰੀ

Tuesday, Apr 09, 2019 - 04:30 AM (IST)

ਚੋਰਾਂ ਵੱਲੋਂ ਘਰ ’ਚੋਂ ਨਕਦੀ ਤੇ ਗਹਿਣੇ ਚੋਰੀ
ਹੁਸ਼ਿਆਰਪੁਰ (ਪੰਡਿਤ)-ਚੋਰਾਂ ਨੇ ਲਾਹੌਰੀਆ ਮੁਹੱਲਾ ਉਡ਼ਮੁਡ਼ ਨਜ਼ਦੀਕ ਬਣੀ ਕਾਲੋਨੀ ਵਿਚ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਬੀਤੇ ਦਿਨ ਗੋਪਾਲ ਸਿੰਘ ਪੁੱਤਰ ਮਿਲਖਾ ਸਿੰਘ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਆਪਣੀ ਪਤਨੀ ਸਮੇਤ ਗੁਰਦੁਆਰਾ ਪੁਲ ਪੁਖਤਾ ਸਾਹਿਬ ਮੱਥਾ ਟੇਕਣ ਗਿਆ ਹੋਇਆ ਸੀ। ਸ਼ਾਮ ਨੂੰ ਜਦੋਂ ਉਹ ਘਰ ਪਰਤੇ ਤਾਂ ਚੋਰੀ ਹੋ ਚੁੱਕੀ ਸੀ। ਗੋਪਾਲ ਸਿੰਘ ਮੁਤਾਬਿਕ ਚੋਰ ਘਰ ਵਿਚੋਂ ਲਗਭਗ 20 ਹਜ਼ਾਰ ਨਕਦੀ ਅਤੇ 4 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਸੂਚਨਾ ਮਿਲਣ ’ਤੇ ਟਾਂਡਾ ਪੁਲਸ ਮਾਮਲੇ ਦੀ ਤਫਤੀਸ਼ ਵਿਚ ਜੁਟੀ ਹੈ। ਫੋਟੋ ਫਾਈਲ : 8 ਐੱਚ ਐੱਸ ਪੀ ਐੱਚ ਪੰਡਿਤ 2

Related News