ਸੁਰੱਖਿਆ ਦੇ ਮੱਦੇਨਜ਼ਰ ਗੱਡੀਆਂ ਦੀ ਕੀਤੀ ਚੈਕਿੰਗ

Tuesday, Apr 09, 2019 - 04:30 AM (IST)

ਸੁਰੱਖਿਆ ਦੇ ਮੱਦੇਨਜ਼ਰ ਗੱਡੀਆਂ ਦੀ ਕੀਤੀ ਚੈਕਿੰਗ
ਹੁਸ਼ਿਆਰਪੁਰ (ਬਹਾਦਰ ਖਾਨ)-ਜ਼ਿਲਾ ਪੁਲਸ ਮੁਖੀ ਜੇ. ਏਲੀਚੇਲੀਅਨ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਸਬੰਧੀ ਐੱਸ.ਐੱਚ.ਓ. ਸੁਭਾਸ਼ ਬਾਠ ਸਾਹਿਬ ਮਾਹਿਲਪੁਰ ਤੇ ਚੌਕੀ ਇੰਚਾਰਜ ਐੱਸ.ਆਈ. ਵਿਜਅੰਤ ਕੁਮਾਰ ਕੋਟ ਫਤੂਹੀ ਵੱਲੋਂ ਬਿਸਤ ਦੁਆਬ ਨਹਿਰ ਚੌਕ ਅੱਡਾ ਕੋਟ ਫਤੂਹੀ ਵਿਖੇ ਦੇਰ ਰਾਤ ਸਪੈਸ਼ਲ ਨਾਕਾਬੰਦੀ ਕਰ ਕੇ ਵੱਖ-ਵੱਖ ਗੱਡੀਆਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਐੱਸ.ਆਈ. ਸੁਰਿੰਦਰ ਸਿੰਘ, ਏ.ਐੱਸ.ਆਈ. ਸ਼ਾਮ ਲਾਲ, ਐੱਚ.ਸੀ. ਆਤਮਾ ਰਾਮ ਤੇ ਮਾਹਿਲਪੁਰ ਪੁਲਸ ਦੇ ਮੁਲਾਜ਼ਮ ਤੇ ਪੁਲਸ ਚੌਕੀ ਕੋਟ ਫਤੂਹੀ ਦੇ ਮੁਲਾਜ਼ਮ ਹਾਜ਼ਰ ਸਨ।

Related News