10 ਹਜ਼ਾਰ ਦੀ ਨਕਦੀ ਤੇ ਐੱਲ. ਸੀ. ਡੀ. ਚੋਰੀ

Friday, Apr 05, 2019 - 04:20 AM (IST)

10 ਹਜ਼ਾਰ ਦੀ ਨਕਦੀ ਤੇ ਐੱਲ. ਸੀ. ਡੀ. ਚੋਰੀ
ਹੁਸ਼ਿਆਰਪੁਰ ਮਾਰਚ (ਝਾਵਰ)-ਦਸੂਹਾ ਦੇ ਕਹਿਰਵਾਲੀ ਮੁਹੱਲੇ ’ਚ ਰੰਧਾਵਾ ਸਪਲਾਇਰ ਦੀ ਦੁਕਾਨ ’ਤੇ ਚੋਰਾਂ ਨੇ 10 ਹਜ਼ਾਰ ਨਕਦ, ਐੱਲ. ਸੀ. ਡੀ. ਤੇ ਹੋਰ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਦੇ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵਿਚ ਚੋਰ ਦੀ ਫੋਟੋ ਸਾਫ਼ ਦੇਖੀ ਗਈ ਹੈ, ਜਦਕਿ ਏ. ਐੱਸ. ਆਈ. ਪਰਮਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।4ਐਚ.ਐਸ.ਪੀ.ਐਚ.ਝਾਵਰ-4

Related News