ਭਾਜਪਾ ਦੀ ਲਲਕਾਰ ਰੈਲੀ 7 ਨੂੰ ਅੰਮ੍ਰਿਤਸਰ ’ਚ : ਡਾ. ਦਿਲਬਾਗ ਰਾਏ

Thursday, Apr 04, 2019 - 04:18 AM (IST)

ਭਾਜਪਾ ਦੀ ਲਲਕਾਰ ਰੈਲੀ 7 ਨੂੰ ਅੰਮ੍ਰਿਤਸਰ ’ਚ : ਡਾ. ਦਿਲਬਾਗ ਰਾਏ
ਹੁਸ਼ਿਆਰਪੁਰ (ਸ਼ੋਰੀ)-ਪੰਜਾਬ ਭਾਜਪਾ ਐੱਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਡਾ. ਦਿਲਬਾਗ ਰਾਏ ਨੇ ਪਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ 7 ਅਪ੍ਰੈਲ ਨੂੰ ਅੰਮ੍ਰਿਤਸਰ ’ਚ ਦਲਿਤ ਵਰਗ ਵੱਲੋਂ ਇਕ ਲਲਕਾਰ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐੱਸ.ਸੀ. ਮੋਰਚਾ ਵੱਲੋਂ ‘ਦਲਿਤ ਦੀ ਲਲਕਾਰ-ਫਿਰ ਤੋਂ ਮੋਦੀ ਸਰਕਾਰ’ ਬੈਨਰ ਹੇਠ ਇਹ ਰੈਲੀ ਸੂਬੇ ਅੰਦਰ ਅਕਾਲੀ-ਭਾਜਪਾ ਦੀਆਂ ਸਾਰੀਆਂ ਸੀਟਾਂ ’ਤੇ ਰਾਹ ਪੱਧਰਾ ਕਰ ਦੇਵੇਗੀ।ਡਾ. ਰਾਏ ਰੈਲੀ ਦੀਆਂ ਤਿਆਰੀਆਂ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਜਾ ਕੇ ਦਲਿਤਾਂ ਨੂੰ ਲਾਮਬੰਦ ਕਰ ਰਹੇ ਹਨ ਤੇ ਇਸ ਮੌਕੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।ਫੋਟੋ 3 ਸ਼ੋਰੀ1

Related News