ਲਡ਼ਕੀਆਂ ਨੇ ਲਾਇਆ ਇਤਿਹਾਸਕ ਟੂਰ

03/26/2019 4:46:46 AM

ਹੁਸ਼ਿਆਰਪੁਰ (ਆਨੰਦ)-ਸ਼ਾਨ-ਏ-ਦੋਆਬਾ ਵੋਕੇਸ਼ਨਲ ਇੰਸਟੀਚਿਊਟ ਪਹਾਡ਼ੀ ਗੇਟ ਹਰਿਆਣਾ ਵੱਲੋਂ ਪ੍ਰਿੰ. ਰਜਿੰਦਰ ਕੌਰ ਦੋਸਾਂਝ ਦੀ ਅਗਵਾਈ ’ਚ ਬਿਊਟੀਸ਼ਨ, ਸਿਲਾਈ ਕਟਾਈ, ਕੰਪਿਊਟਰ ਤੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਲਡ਼ਕੀਆਂ ਵੱਲੋਂ ਇਤਿਹਾਸਕ ਟੂਰ ਲਾਇਆ ਗਿਆ। ਜਿਸ ਵਿਚ ਲਡ਼ਕੀਆਂ ਨੇ ਲੁਧਿਆਣਾ ਦੇ ਆਸ ਪਾਸ ਦੀਆਂ ਇਤਿਹਾਸਕ ਥਾਵਾਂ ਅਤੇ ਗੁਰਧਾਮਾਂ ਦੇ ਦਰਸ਼ਨ ਕੀਤੇ। ਇਸ ਮੌਕੇ ਪ੍ਰਿੰ. ਰਜਿੰਦਰ ਕੌਰ ਦੋਸਾਂਝ ਨੇ ਕਿਹਾ ਕਿ ਲਡ਼ਕੀਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਆਪਣੇ ਇਤਿਹਾਸ ਦੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਦਾ ਆਤਮ ਵਿਸ਼ਵਾਸ ਵੱਧ ਸਕੇ। ਇਸ ਮੌਕੇ ਟੀਚਰ ਸ਼ਰਨਜੀਤ ਕੌਰ, ਆਂਚਲ, ਲਖਵਿੰਦਰ ਕੌਰ, ਪ੍ਰਿਅੰਕਾ, ਸਕੀਨਾ, ਮਨਪ੍ਰੀਤ ਕੌਰ, ਮਨਦੀਪ ਕੌਰ, ਜਸਪ੍ਰੀਤ ਕੌਰ, ਸ਼ਿਵਾਨੀ, ਲਤਾ ਦੇਵੀ, ਖੁਸ਼ਦੀਪ ਕੌਰ, ਜਸਵਿੰਦਰ ਕੌਰ ਸਮੇਤ ਲਡ਼ਕੀਆਂ ਤੇ ਸਟਾਫ ਹਾਜ਼ਰ ਸੀ।

Related News