ਕਣਕ ਹੁਣ ਮਿਲੇਗੀ ਸਮਾਰਟ ਕਾਰਡਾਂ ’ਤੇ, ਨਿਮਿਸ਼ਾ ਨੇ ਪਿੰਡ-ਪਿੰਡ ਭਰਵਾਏ ਫਾਰਮ

Friday, Mar 01, 2019 - 04:31 AM (IST)

ਕਣਕ ਹੁਣ ਮਿਲੇਗੀ ਸਮਾਰਟ ਕਾਰਡਾਂ ’ਤੇ, ਨਿਮਿਸ਼ਾ ਨੇ ਪਿੰਡ-ਪਿੰਡ ਭਰਵਾਏ ਫਾਰਮ
ਹੁਸ਼ਿਆਰਪੁਰ (ਜ.ਬ.)-ਖੁਰਾਕ ਸਪਲਾਈ ਵਿਭਾਗ ਵੱਲੋਂ ਲੋਕਾਂ ਨੂੰ ਕਣਕ ਦੀ ਵੰਡ ਲਈ ਨਵੇਂ ਬਣਾਏ ਜਾਣ ਵਾਲੇ ਸਮਾਰਟ ਕਾਰਡਾਂ ਲਈ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਅੱਜ ਤਕਰੀਬਨ 10 ਵੱਖ-ਵੱਖ ਪਿੰਡਾਂ ’ਚ ਜਾ ਕੇ ਫਾਰਮ ਭਰਵਾਉਣ ਦਾ ਕੰਮ ਸ਼ੁਰੂ ਕਰਵਾਇਆ। ਕਾਂਗਰਸੀ ਆਗੂ ਨੇ ਇਹ ਸ਼ੁਰੂਆਤ ਬੀਤ ਇਲਾਕੇ ਦੇ ਪੰਡੋਰੀ ਪਿੰਡ ਤੋਂ ਕੀਤੀ ਅਤੇ ਖੁਸ਼ੀ ਪੱਦੀ, ਸਤਨੌਰ, ਭਾਰੋਵਾਲ, ਮੁਕੰਦਪੁਰ ਅਤੇ ਕਈ ਪਿੰਡਾਂ ਵਿਚ ਸਮਾਰਟ ਕਾਰਡਾਂ ਦੇ ਫਾਰਮ ਭਰਨ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ। ਜਗ੍ਹਾ-ਜਗ੍ਹਾ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਫਾਰਮ ਸਰਕਾਰ ਵੱਲੋਂ ਬਿਲਕੁੱਲ ਮੁਫਤ ਦਿੱਤੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਭਰਨ ਲਈ ਕਿਸੇ ਵੱਲੋਂ ਕੋਈ ਵੀ ਪੈਸਾ ਨਹੀਂ ਵਸੂਲਿਆ ਜਾ ਸਕਦਾ ਅਤੇ ਫਾਰਮਾਂ ਦੇ ਪੈਸੇ ਵਸੂਲਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹੁਣ ਨਵੇਂ ਸਮਾਰਟ ਕਾਰਡ ਕਣਕ ਮੁਹੱਈਆ ਕਰਵਾਉਣ ਲਈ ਛੇਤੀ ਹੀ ਸ਼ੁਰੂ ਹੋਣਗੇ ਅਤੇ ਨੀਲੇ ਕਾਰਡ ਬੰਦ ਕੀਤੇ ਜਾਣੇ ਹਨ ਤੇ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਸਮਾਰਟ ਕਾਰਡਾਂ ’ਤੇ ਹੀ ਦਾਣੇ ਮਿਲਣਗੇ। ਜ਼ਿਕਰਯੋਗ ਹੈ ਕਿ ਨਿਮਿਸ਼ਾ ਮਹਿਤਾ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਖਾਸ ਤੌਰ ’ਤੇ ਔਰਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਨਿਮਿਸ਼ਾ ਮਹਿਤਾ ਦੀ ਪਿੰਡਾਂ ਦੀ ਇਸ ਫੇਰੀ ਦੌਰਾਨ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵੀ ਉਨ੍ਹਾਂ ਨੂੰ ਜਾਣੂੰ ਕਰਵਾਇਆ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਕੈਪਟਨ ਸਰਕਾਰ ਦੇ ਚਲਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਗੜ੍ਹਸ਼ੰਕਰ ਦਾ ਵਿਕਾਸ ਕਰਵਾਇਆ ਜਾਵੇਗਾ। ਨਿਮਿਸ਼ਾ ਮਹਿਤਾ ਪਿੰਡ ਵਾਸੀਆਂ ਨੂੰ ਸਮਾਰਟ ਕਾਰਡਾਂ ਦੇ ਫਾਰਮ ਦਿੰਦੇ ਹੋਏ।

Related News