ਚੋਰਾਂ ਵੱਲੋਂ ਨਕਦੀ ਤੇ ਗਹਿਣੇ ਚੋਰੀ

02/12/2019 5:02:38 AM

ਹੁਸ਼ਿਆਰਪੁਰ (ਪੰਡਿਤ, ਮੋਮੀ)-ਪਿੰਡ ਪੱਤੀ ਨੰਗਲੀ ਵਿਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਪੱਤੀ ਨੰਗਲੀ ਵਿਚ ਮਹਿੰਦਰ ਸਿੰਘ ਪੁੱਤਰ ਮੇਲਾ ਸਿੰਘ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਪਰਿਵਾਰ ਸਮੇਤ ਰਿਸ਼ਤੇਦਾਰਾਂ ਨੂੰ ਮਿਲਣ ਪਿੰਡ ਟਾਹਲੀ ਗਿਆ ਹੋਇਆ ਸੀ। ਚੋਰਾਂ ਨੇ ਘਰ ਵਿਚੋਂ ਲਗਭਗ 16 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸੇ ਤਰ੍ਹਾਂ ਪਿੰਡ ਖੁੱਡਾ ਦੇ ਆਂਗਣਵਾਡ਼ੀ ਸੈਂਟਰ ਵਿਚੋਂ ਰਾਸ਼ਨ ਸਮੱਗਰੀ ਚੋਰੀ ਕਰ ਲਈ। ਸੈਂਟਰ ਸਟਾਫ਼ ਰਾਜ ਕੁਮਾਰੀ ਅਤੇ ਬਲਦੇਵ ਕੌਰ ਨੇ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦੇ ਦਿੱਤੀ ਹੈ।

Related News