ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਨੇ ਸਕੂਲੀ ਬੱਚਿਆਂ ਨੂੰ ਵੰਡੇ ਸਵੈਟਰ
Wednesday, Feb 06, 2019 - 04:59 AM (IST)
ਹੁਸ਼ਿਆਰਪੁਰ (ਜਸਵਿੰਦਰਜੀਤ)-ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਨੇ ਸਰਕਾਰੀ ਮਿਡਲ ਸਕੂਲ ਮਿਰਜ਼ਾਪੁਰ ਵਿਚ ਪਡ਼੍ਹਨ ਵਾਲੇ ਬੱਚਿਆਂ ਨੂੰ ਕਰੀਬ 70 ਸਵੈਟਰ ਵੰਡੇ। ਸੰਸਥਾ ਦੇ ਪ੍ਰਧਾਨ ਸੰਜੀਵ ਅਰੋਡ਼ਾ ਨੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਅਤੇ ਜੀਵਨ ’ਚ ਵਧੀਆ ਸਿੱਖਿਆ ਪ੍ਰਾਪਤ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਪਡ਼੍ਹਾਈ ਲਈ ਭਾਰਤ ਵਿਕਾਸ ਪ੍ਰੀਸ਼ਦ ਮੱਦਦਗਾਰ ਬਣ ਰਿਹਾ ਹੈ। ਹੁਸ਼ਿਆਰਪੁਰ ਦੀ ਸ਼ਾਖਾ ਨੌਨਿਹਾਲਾਂ ਵਿਖੇ ਬੱਚਿਆਂ ਨੂੰ ਮੁਫਤ ਵਿਚ ਕਾਪੀਆਂ, ਕਿਤਾਬਾਂ ਅਤੇ ਫੀਸ ਵੀ ਸੰਸਥਾ ਵੱਲੋਂ ਜਮ੍ਹਾ ਕਰਵਾਈ ਜਾਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਦੀ ਸਥਾਪਨਾ 1963 ਵਿਚ ਹੋਈ ਸੀ। ਇਸ ਦੇ ਮੈਂਬਰ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਅਤੇ ਪਿੰਡ ਦੇ ਬੱਚਿਆਂ ਲਈ ਸਿੱਖਿਆ ਦਾ ਪ੍ਰਬੰਧ ਕਰ ਰਹੇ ਹਨ। ਇਸ ਮੌਕੇ ਸੰਜੀਵ ਅਰੋਡ਼ਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਲੋਕੇਸ਼ ਖੰਨਾ ਬੈਂਕ ਮੈਨੇਜਰ, ਦਵਿੰਦਰ ਪਾਲ ਅਰੋਡ਼ਾ, ਵਿਨੋਦ ਕੁਮਾਰ, ਵਰਿੰਦਰ ਚੋਪਡ਼ਾ, ਵਿਵੇਕ, ਸੁਰਿੰਦਰ ਸਿੰਘ, ਪਰਮਵੀਰ ਸਿੰਘ, ਰਜਿੰਦਰ ਮੋਦਗਿਲ, ਮੁੱਖ ਅਧਿਆਪਕ ਰਵਿੰਦਰ ਪਾਲ ਸਿੰਘ, ਗੁਰਮੇਲ ਸਿੰਘ, ਦਲਬੀਰ ਸਿੰਘ, ਪਰਮਜੀਤ ਸਿੰਘ, ਰਜਨੀਸ਼ ਕੁਮਾਰ, ਮੈਡਮ ਪਰਮਜੀਤ ਕੌਰ, ਅੰਮ੍ਰਿਤਪਾਲ ਕੌਰ ਸੈਣੀ ਸਮੇਤ ਹੋਰ ਕਈ ਹਾਜ਼ਰ ਸਨ। 5 ਐਚ ਐਸ ਪੀ ਜਸਵਿੰਦਰ1
