ਹੁਸ਼ਿਆਰਪੁਰ : ਨੌਜਵਾਨ ਨੇ ਸ਼ਰੇਆਮ ਸੜਕ ''ਚ ਖੜ੍ਹੇ ਹੋ ਦਾਗੇ 6 ਫਾਇਰ

Friday, Oct 11, 2019 - 06:22 PM (IST)

ਹੁਸ਼ਿਆਰਪੁਰ : ਨੌਜਵਾਨ ਨੇ ਸ਼ਰੇਆਮ ਸੜਕ ''ਚ ਖੜ੍ਹੇ ਹੋ ਦਾਗੇ 6 ਫਾਇਰ

ਹੁਸ਼ਿਆਰਪੁਰ (ਅਮਰੀਕ) : ਜ਼ਿਲਾ ਹੁਸ਼ਿਆਰਪੁਰ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਦਰਅਸਲ ਵੀਡੀਓ ਵਿਚ ਇਕ ਨੌਜਵਾਨ ਸ਼ਰੇਆਮ ਗੋਲੀਆਂ ਚਲਾਉਂਦਾ ਸਾਫ ਦਿਖਾਈ ਦੇ ਰਿਹਾ ਹੈ। ਕਾਨੂੰਨ ਨੂੰ ਛਿੱਕੇ 'ਤੇ ਟੰਗ ਕੇ ਅਤੇ ਬਿਨਾਂ ਕਿਸੇ ਡਰ ਤੋਂ ਇਹ ਨੌਜਵਾਨ 1-2 ਨਹੀਂ ਬਲਕਿ ਇਕ ਤੋਂ ਬਾਅਦ ਇਕ 6 ਫਾਇਰ ਕਰਦਾ ਹੈ। ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਨਾਮ ਦੀਪਕ ਹੈ ਅਤੇ ਇਹ ਇਕ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਆਇਆ ਸੀ, ਇਸ ਦੌਰਾਨ ਨੌਜਵਾਨ ਵਲੋਂ ਬਿਨਾ ਕਾਨੂੰਨ ਦੀ ਪ੍ਰਵਾਹ ਕੀਤੇ ਆਪਣੀ ਸ਼ੌਹਰਤ ਅਤੇ ਟੋਹਰ ਦਿਖਾਉਂਦੇ ਹੋਏ ਸੜਕ ਵਿਚਕਾਰ 6 ਫਾਇਰ ਕੀਤੇ ਗਏ। ਸੂਤਰਾਂ ਮੁਤਾਬਕ ਉਕਤ ਨੌਜਵਾਨ ਹੁਸ਼ਿਆਰਪੁਰ ਕਚਹਿਰੀ ਰੋਡ 'ਤੇ ਕੱਪੜੇ ਦੀ ਦੁਕਾਨ ਕਰਦਾ ਹੈ। 

ਉਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਪੁਲਸ ਕੋਲ ਵੀ ਪਹੁੰਚ ਗਿਆ ਹੈ ਅਤੇ ਪੁਲਸ ਨੇ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਨੌਜਵਾਨਾਂ ਵਲੋਂ ਫੌਕੀ ਟੋਹਰ ਦਿਖਾਉਣ ਲਈ ਸਮਾਗਮਾਂ ਵਿਚ ਹਥਿਆਰਾਂ ਦੀ ਵਰਤੋਂ ਕਰਨਾ ਆਮ ਗੱਲ ਹੋ ਗਈ ਹੈ ਪਰ ਇਥੇ ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।


author

Gurminder Singh

Content Editor

Related News