ਸਮਾਜ ਦੀਆਂ ਅੱਖਾਂ ਖੋਲ੍ਹ ਰਹੇ ਨੇ ਨੇਤਰਹੀਣ ਪਤੀ-ਪਤਨੀ

Monday, Jan 20, 2020 - 03:34 PM (IST)

ਸਮਾਜ ਦੀਆਂ ਅੱਖਾਂ ਖੋਲ੍ਹ ਰਹੇ ਨੇ ਨੇਤਰਹੀਣ ਪਤੀ-ਪਤਨੀ

ਹੁਸ਼ਿਆਰਪੁਰ (ਅਮਰੀਕ ਕੁਮਾਰ) : ਹੁਸ਼ਿਆਪੁਰ 'ਚ ਨੇਤਰਹੀਣ ਬੱਚੇ ਆਪਣੇ ਜੀਵਨ ਨੂੰ ਗਿਆਨ ਦੇ ਪ੍ਰਕਾਸ਼ ਨਾਲ ਰੁਸ਼ਨਾਅ ਰਹੇ ਹਨ, ਜਿਸ ਦਾ ਸਿਹਰਾ ਜਾਂਦਾ ਹੈ ਅਤਰ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਾਧੁਰੀ ਨੂੰ। ਹੁਸ਼ਿਆਰਪੁਰ ਦੇ ਅਤਰ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਾਧੁਰੀ ਵੀ ਨੇਤਰਹੀਣਤਾਂ ਕਾਰਨ ਗੁੰਮਨਾਮੀ ਦੇ ਹਨੇਰਿਆਂ 'ਚ ਕੈਦ ਸਨ ਪਰ ਉਨ੍ਹਾਂ ਦੇ ਅੰਦਰ ਇਕ ਜਜ਼ਬਾ ਸੀ, ਇਨ੍ਹਾਂ ਹਨੇਰਿਆਂ ਨੂੰ ਕੱਟ ਕੇ ਬਾਹਰ ਨਿਕਲਣ ਦਾ। ਉਨ੍ਹਾਂ ਦੀਆਂ ਅੱਖਾਂ 'ਚ ਰੌਸ਼ਨੀ ਨਹੀਂ ਸੀ ਪਰ ਉਹ ਖੁਦ ਜ਼ਰੂਰ ਰੌਸ਼ਨ ਦਿਮਾਗ ਸਨ ਤੇ ਉਨ੍ਹਾਂ ਨੇ ਇਹ ਰੌਸ਼ਨੀ ਆਪਣੇ ਵਾਂਗ ਹੋਰ ਨੇਤਰਹੀਣ ਬੱਚਿਆਂ ਨੂੰ ਵੰਡਣ ਬਾਰੇ ਸੋਚਿਆ।  

ਅਤਰ ਸਿੰਘ ਹੁਸ਼ਿਆਰਪੁਰ ਤੋਂ 20 ਕਿਲੋਮੀਟਰ ਦੂਰ ਸਥਿਤ ਮਾਹਲਪੁਰ ਵਿਚ ਬੀਤੇ ਛੇ ਸਾਲਾਂ ਤੋਂ ਨੇਤਰਹੀਣ ਤੇ ਅਪਾਹਜ ਬੱਚਿਆਂ ਦੀ ਵਧੀਆ ਜ਼ਿੰਦਗੀ ਉਸਾਰਣ 'ਚ ਵੱਡਾ ਰੋਲ ਨਿਭਾਅ ਰਹੇ ਹਨ। ਉਹ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਕੁਝ ਦਾਨੀ ਸੱਜਣਾਂ ਨਾਲ ਮਿਲ ਕੇ ਬਲਾਇੰਡ ਐਂਡ ਹੈਂਡੀਕੈਪਡ ਡਿਪਲੈਪਮੈਂਟ ਸੁਸਾਇਟੀ ਦਾ ਗਠਨ ਕੀਤਾ। ਇਸ ਤਹਿਤ ਪਹਿਲਾਂ ਉਨ੍ਹਾਂ ਨੇਤਰਹੀਣ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਨੂੰ ਘਰ-ਘਰ ਜਾ ਕੇ ਪੜ੍ਹਾਇਆ ਤੇ ਹੁਣ ਉਹ ਬੱਚਿਆਂ ਨੂੰ ਆਪਣੀ ਸੰਸਥਾ 'ਚ ਲਿਆ ਕੇ ਪੜ੍ਹਾਈ ਦੀ ਗਿਆਨ ਵੰਡ ਰਹੇ ਹਨ।  

ਮੂਲ ਰੂਪ ਨਾਲ ਹਰਿਆਣਾ ਸੋਨੀਪਤ ਦੇ ਰਹਿਣ ਵਾਲੇ ਅਤਰ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ 1982 ਵਿਚ ਚਲੀ ਗਈ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਰਾਜਨੀਤਿਕ ਸ਼ਾਸਤਰ 'ਚ ਐੱਮ. ਏ. ਦੀ ਡਿਗਰੀ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਹਲਪੁਰ ਦੀ ਨਗਰ ਪ੍ਰੀਸ਼ਦ 'ਚ ਟਰਾਂਸਲੇਟਰ ਦੀ ਨੌਕਰੀ ਮਿਲ ਗਈ। ਅਤਰ ਸਿੰਘ ਨੇ ਸੋਚਿਆ ਕਿ ਜੇਕਰ ਉਹ ਨੇਤਰਹੀਣ ਹੋਣ ਦੇ ਬਾਵਜੂਦ ਪੜ੍ਹਾਈ ਕਰ ਸਕਦੇ ਨੇ ਤਾਂ ਫਿਰ ਕਿਉਂ ਬਾਕੀ ਕਿਉਂ ਨਹੀਂ। ਇਸ ਲਈ ਉਨ੍ਹਾਂ ਨੇ ਨੇਤਰਹੀਣ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ ਜੋ ਘਰ ਦੀਆਂ ਤੰਗੀਆਂ-ਤੁਰਸ਼ੀਆਂ ਕਾਰਨ ਪੜ੍ਹਾਈ ਨਹੀਂ ਕਰ ਸਕੇ ਤੇ ਅੱਜ ਇਹ ਬੱਚੇ ਬੇਹੱਦ ਖੁਸ਼ ਹਨ।

ਅਤਰ ਸਿੰਘ ਦੇ ਬਲਾਇੰਡ ਸਕੂਲ ਵਿਚ ਵੱਖ-ਵੱਖ ਸੂਬਿਆਂ ਦੇ ਕਰੀਬ 20 ਬੱਚੇ ਪੜ੍ਹ ਰਹੇ ਹਨ, ਜਿਨ੍ਹਾਂ 'ਚੋਂ 16 ਨੇਤਰਹੀਣ ਤੇ 4 ਅਪਾਹਜ ਹਨ। ਜੋ ਇੱਥੋਂ ਟਰੇਨਡ ਹੋ ਕੇ ਪੜ੍ਹਾਈ ਤੇ ਨਾਲ-ਨਾਲ ਸਿਲਾਈ ਤੇ ਕਈ ਹੋਰ ਕੰਮ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਰਹੇ।
 


author

Baljeet Kaur

Content Editor

Related News