ਬਠਿੰਡਾ ''ਚ ਸੰਘਣੀ ਧੁੰਦ ਨੇ ਮਚਾ ''ਤਾ ਚੀਕ-ਚਿਹਾੜਾ, ਤਸਵੀਰਾਂ ''ਚ ਦੇਖੋ ਭਿਆਨਕ ਮੰਜ਼ਰ

Friday, Jan 03, 2025 - 11:35 AM (IST)

ਬਠਿੰਡਾ ''ਚ ਸੰਘਣੀ ਧੁੰਦ ਨੇ ਮਚਾ ''ਤਾ ਚੀਕ-ਚਿਹਾੜਾ, ਤਸਵੀਰਾਂ ''ਚ ਦੇਖੋ ਭਿਆਨਕ ਮੰਜ਼ਰ

ਬਠਿੰਡਾ (ਵਿਜੇ ਵਰਮਾ) : ਸ਼ੁੱਕਰਵਾਰ ਨੂੰ ਅਸਮਾਨ 'ਚ ਛਾਈ ਸੰਘਣੀ ਧੁੰਦ ਦੇ ਕਾਰਨ ਬਠਿੰਡਾ-ਰਾਮਾਮੰਡੀ ਰੋਡ 'ਤੇ ਇੱਕ ਟਰੱਕ ਅਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਕੰਪਨੀ ਦੀ ਬੱਸ 'ਚ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ ਬੱਸ 'ਚ ਸਵਾਰ 20 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਏਮਜ਼ ਬਠਿੰਡਾ ਅਤੇ ਸਿਵਲ ਹਸਪਤਾਲ  'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਜਦੋਂ ਕਿ ਬੱਸ ਦੇ ਯਾਤਰੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਠੰਡ ਦੌਰਾਨ ਵੱਡੇ ਖ਼ਤਰੇ ਦੀ ਘੰਟੀ! ਬੇਹੱਦ ਸਾਵਧਾਨ ਰਹਿਣ ਦੀ ਲੋੜ
PunjabKesari

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਸੰਘਣੀ ਧੁੰਦ ਸੀ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੰਬਧਿਤ ਥਾਣੇ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ, ਨਿੱਜ ਕੰਪਨੀ ਦੀ ਬੱਸ ਰਾਮਾਮੰਡੀ ਤੋਂ ਬਠਿੰਡਾ ਵੱਲ ਆ ਰਹੀ ਸੀ। ਬਠਿੰਡਾ-ਡੱਬਵਾਲੀ ਰੋਡ ਨਵੀਂ ਬਣ ਰਹੀ ਹੈ, ਜਿਸ ਕਾਰਨ ਸੜਕ ਦਾ ਇੱਕ ਪਾਸਾ ਬੰਦ ਪਿਆ ਹੈ ਅਤੇ ਇੱਕ ਪਾਸੇ ਤੋਂ ਹੀ ਵਾਹਨ ਆ-ਜਾ ਰਹੇ ਹਨ।

ਇਹ ਵੀ ਪੜ੍ਹੋ : 28 ਫਰਵਰੀ ਤੱਕ ਇਸ ਕੰਮ 'ਤੇ ਸਖ਼ਤ ਪਾਬੰਦੀ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ

PunjabKesari

ਪਿੰਡ ਗੁਰੂਸਰ ਸੈਣੇ ਵਾਲਾ ਦੇ ਕੋਲ ਸੰਘਣੀ ਧੁੰਦ ਹੋਣ ਦੇ ਕਾਰਨ ਬਠਿੰਡਾ ਤੋਂ ਡੱਬਵਾਲੀ ਵੱਲ ਜਾ ਰਹੇ ਟਰੱਕ ਅਤੇ ਰਾਮਾਮੰਡੀ ਤੋਂ ਬਠਿੰਡਾ ਆ ਰਹੀ ਬੱਸ ਦੀ ਸਾਹਮਣੇ ਤੋਂ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। 108 ਐਂਬੂਲੈਂਸਾਂ ਅਤੇ ਸਾਹਰਾ ਜਨਸੇਵਾ ਦੀ ਟੀਮ ਨੇ ਜ਼ਖਮੀਆਂ ਨੂੰ ਇਲਾਜ ਲਈ ਬਠਿੰਡਾ ਏਮਜ਼ ਅਤੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। 

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
 


author

Babita

Content Editor

Related News