ਜੇਲ ਤੋਂ ਅਦਾਲਤ ਤੱਕ ''ਹਨੀਪ੍ਰੀਤ'' ਦੇ ਫੈਸ਼ਨ ਦਾ ਜਲਵਾ (ਤਸਵੀਰਾਂ)

02/22/2018 11:10:36 AM

ਪੰਚਕੂਲਾ : ਐਸ਼ੋ-ਆਰਾਮ ਅਤੇ ਲਗਜ਼ਰੀ ਜ਼ਿੰਦਗੀ ਜਿਊਣ ਵਾਲੀ ਬਲਾਤਕਾਰੀ ਬਾਬੇ ਦੀ ਚਹੇਤੀ ਧੀ ਹਨੀਪ੍ਰੀਤ ਨੇ ਗ੍ਰਿਫਤਾਰੀ ਤੋਂ ਬਾਅਦ ਵੀ ਖੁਦ ਨੂੰ ਫੈਸ਼ਨ ਤੋਂ ਵੱਖ ਨਹੀਂ ਰੱਖਿਆ ਹੈ। ਪੁਲਸ ਹਿਰਾਸਤ ਤੋਂ ਜੇਲ ਤੱਕ ਅਤੇ ਜੇਲ ਤੋਂ ਅਦਾਲਤ ਤੱਕ ਕਦੇ ਵੀ ਉਸ ਨੇ ਆਪਣੇ ਫੈਸ਼ਨੇਬਲ ਕੱਪੜਿਆਂ ਦਾ ਸਟਾਈਲ ਨਹੀਂ ਬਦਲਿਆ।

PunjabKesari

ਹਰ ਪੇਸ਼ੀ 'ਤੇ ਹਨੀਪ੍ਰੀਤ ਵੱਖਰੇ ਅੰਦਾਜ਼ 'ਚ ਦਿਖਾਈ ਦਿੱਤੀ। ਜੇਲ 'ਚ ਵੀ ਹਨਪ੍ਰੀਤ ਵਲੋਂ ਪਾਏ ਜਾਣ ਵਾਲੇ ਸੂਟ ਕੋਈ ਆਮ ਨਹੀਂ, ਸਗੋਂ ਕਿਸੇ ਡਿਜ਼ਾਈਨਰ ਵਲੋਂ ਤਿਆਰ ਕੀਤੇ ਦਿਖਦੇ ਹਨ। ਬੁੱਧਵਾਰ ਨੂੰ ਵੀ ਹਨੀਪ੍ਰੀਤ ਪੇਸ਼ੀ ਲਈ ਅਦਾਲਤ ਗਈ ਤਾਂ ਉਸ ਨੇ ਇੱਥੇ ਵੀ ਡਿਜ਼ਾਈਨਰ ਸੂਟ ਹੀ ਪਾਇਆ ਹੋਇਆ ਸੀ।

PunjabKesari

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜੇਲ 'ਚ ਵੀ ਕੌਣ ਹਨੀਪ੍ਰੀਤ ਨੂੰ ਡਿਜ਼ਾਈਨਰ ਕੱਪੜੇ ਦੇ ਰਿਹਾ ਹੈ, ਹਾਲਾਂਕਿ ਉਸ ਦੇ ਮਾਤਾ-ਪਿਤਾ ਵੀ ਉਸ ਨੂੰ ਜੇਲ 'ਚ ਮਿਲਣ ਆਏ ਸਨ ਪਰ ਸੂਤਰਾਂ ਮੁਤਾਬਕ ਉਨ੍ਹਾਂ ਨੇ ਹਨੀਪ੍ਰੀਤ ਨੂੰ ਕੱਪੜੇ ਨਹੀਂ ਦਿੱਤੇ। ਫਿਰ ਇਹ ਸੂਟ ਹਨੀਪ੍ਰੀਤ ਨੂੰ ਕਿਸੇ ਨੇ ਦਿੱਤੇ, ਇਹ ਸੋਚਣਾ ਤਾਂ ਲਾਜ਼ਮੀ ਹੈ। 


Related News