ਚਰਚ ਨੂੰ ਆਪਣੇ ਨਾਂ ਕਰਵਾਉਣ ਦੇ ਦੋਸ਼ ਹੇਠ ਪਾਦਰੀ ਨੂੰ ਅਦਾਲਤ ਨੇ ਸੁਣਾਈ 35 ਸਾਲ ਦੀ ਸਜ਼ਾ
Thursday, Jun 13, 2024 - 02:47 PM (IST)
ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਟੈਕਸਾਸ ਰਾਜ ਦੇ ਇੱਕ ਪਾਦਰੀ ਨੂੰ ਅਦਾਲਤ ਨੇ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਜਦੋਂ ਕਿ ਅਦਾਲਤ ਵਿਚ ਇੱਕ ਜਿਊਰੀ ਨੇ ਉਸ ਨੂੰ 800,000 ਡਾਲਰ ਤੋਂ ਵੱਧ ਕੀਮਤ ਦੀਆ ਤਿੰਨ ਚਰਚਾਂ ਵਿੱਚ ਰੀਅਲ ਅਸਟੇਟ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ ਸੀ। ਟੈਕਸਾਸ ਰਾਜ ਦੀ ਡੱਲਾਸ ਕਾਉਂਟੀ ਦੇ ਵਕੀਲਾਂ ਨੇ ਘੋਸ਼ਣਾ ਕੀਤੀ ਕਿ ਡੱਲਾਸ ਵਿੱਚ ਟਰੂ ਫਾਊਂਡੇਸ਼ਨ ਗੈਰ-ਸਧਾਰਨ ਚਰਚ ਦੇ ਪਾਦਰੀ ਵਿਟਨੀ ਫੋਸਟਰ (56), ਨੂੰ ਕਿਸੇ ਦੀ ਮਾਲਕੀ ਦੀ ਜਾਇਦਾਦ ਤੇ ਫਰਜੀ ਦਸਤਾਵੇਜ਼ ਤਿਆਰ ਕਰਨ ਅਤੇ ਆਪ ਮਾਲਿਕ ਬਨਣ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਹ ਸਜ਼ਾ ਸੁਣਾਈ ਗਈ।
ਪਾਦਰੀ ਫੋਸਟਰ 'ਤੇ ਤਿੰਨ ਸਥਾਨਕ ਚਰਚਾਂ ਤੋਂ ਰੀਅਲ ਅਸਟੇਟ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਦੋਂ ਸਰਕਾਰੀ ਵਕੀਲਾਂ ਨੇ ਕਿਹਾ ਕਿ ਉਸ ਨੇ ਧੋਖਾਧੜੀ ਵਾਲੇ ਜਾਇਦਾਦ ਦੇ ਦਸਤਾਵੇਜ਼ ਦਾਇਰ ਕੀਤੇ ਸਨ। ਅਤੇ ਇੱਕ ਜਾਅਲੀ ਚਰਚ ਦੀ ਡੀਡ ਦੇ ਦਸਤਾਵੇਜ਼ਾਂ 'ਤੇ ਉਸ ਨੇ ਚਰਚ ਨੂੰ ਆਪਣੇ ਨਾਮ 'ਤੇ ਗ੍ਰਾਂਟੀ ਵਜੋਂ ਸੂਚੀਬੱਧ ਕੀਤਾ ਸੀ। ਇੰਨਾਂ ਤਿੰਨਾਂ ਜਾਇਦਾਦਾਂ ਦੀ ਕੁੱਲ ਕੀਮਤ 800,000 ਲੱਖ ਡਾਲਰ ਤੋਂ ਵੱਧ ਹੈ। ਸਰਕਾਰੀ ਵਕੀਲਾਂ ਨੇ ਕਿਹਾ ਕਿ ਲੈਂਕੈਸਟਰ, ਟੈਕਸਾਸ ਅਤੇ ਕੈਨੇਡਾ ਡ੍ਰਾਈਵ ਤੇ ਕ੍ਰਿਸ਼ਚੀਅਨ ਚਰਚ ਅਤੇ ਨੀਨੇਵਾਹ ਵਿੱਚ ਸਥਿੱਤ ਤਿੰਨ ਚਰਚਾਂ ਵਜੋਂ ਉਸ ਵੱਲੋਂ ਸੂਚੀਬੱਧ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਨੇ ਪਾਪੂਆ ਨਿਊ ਗਿਨੀ ਨੂੰ ਭੇਜੀ ਮਨੁੱਖੀ ਸਹਾਇਤਾ, ਜ਼ਮੀਨ ਖਿਸਕਣ ਨਾਲ ਬੁਰੀ ਤਰ੍ਹਾੰ ਪ੍ਰਭਾਵਿਤ
ਤਿੰਨਾਂ ਵਿੱਚੋਂ ਦੋ ਚਰਚ ਅਜੇ ਵੀ ਫੋਸਟਰ ਦੇ ਨਾਮ ਵਿੱਚ ਸੂਚੀਬੱਧ ਹਨ। ਡੱਲਾਸ ਕਾਉਂਟੀ ਦੇ ਅਪਰਾਧਿਕ ਜ਼ਿਲ੍ਹਾ ਅਟਾਰਨੀ ਜੌਨ ਕਰੂਜ਼ੋਟ ਨੇ ਇੱਕ ਬਿਆਨ ਵਿੱਚ ਕਿਹਾ, "ਰੀਅਲ ਅਸਟੇਟ ਦੀ ਚੋਰੀ ਕਰਨਾ ਇੱਕ ਅਵਿਸ਼ਵਾਸ਼ਯੋਗ ਤੌਰ 'ਤੇ ਗੰਭੀਰ ਅਤੇ ਨੁਕਸਾਨਦੇਹ ਅਪਰਾਧ ਹੈ। ਇਹ ਕਿਸੇ ਦੇ ਵਾਹਨ ਜਾਂ ਹੋਰ ਚੀਜ਼ਾਂ ਦੀ ਚੋਰੀ ਨਾਲੋਂ ਵੀ ਖਤਰਨਾਕ ਹੈ। ਜਦੋਂ ਕੋਈ ਜਾਇਦਾਦ ਚੋਰੀ ਕਰਦਾ ਹੈ, ਤਾਂ ਸਾਨੂੰ ਉਨ੍ਹਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ ਕਿਉਂਕਿ ਉਹ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।'' ਸਰਕਾਰੀ ਵਕੀਲਾਂ ਨੇ ਘੋਸ਼ਣਾ ਕੀਤੀ ਕਿ ਜਿਊਰੀ ਨੂੰ ਤਿੰਨਾਂ ਤੋਂ ਇਲਾਵਾ ਸੱਤ ਵਾਧੂ ਧੋਖਾਧੜੀ ਦੇ ਸਬੂਤ ਪੇਸ਼ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਫੋਸਟਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਫੋਸਟਰ ਨੂੰ ਪਹਿਲਾਂ ਪਛਾਣ ਦੀ ਚੋਰੀ ਅਤੇ ਅੱਗਜ਼ਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।