ਯੂਰਪੀ ਸੰਘ ਦੀ ਅਦਾਲਤ ਨੇ ਹੰਗਰੀ ’ਤੇ ਲਾਇਆ 216 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ
Friday, Jun 14, 2024 - 02:35 AM (IST)
ਬਰੱਸਲਜ਼ - ਯੂਰਪੀ ਸੰਘ ਦੀ ਸੁਪਰੀਮ ਕੋਰਟ ਨੇ ਵੀਰਵਾਰ ਹੰਗਰੀ ਨੂੰ 216 ਮਿਲੀਅਨ ਅਮਰੀਕੀ ਡਾਲਰ (200 ਮਿਲੀਅਨ ਯੂਰੋ) ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਹ ਜੁਰਮਾਨਾ ਹੰਗਰੀ ’ਤੇ ਲਾਇਆ ਗਿਆ ਹੈ ਕਿਉਂਕਿ ਉਸ ਨੇ ਯੂਰਪੀ ਅਦਾਲਤ ਦੇ ਪਿਛਲੇ ਫੈਸਲੇ ਦੇ ਬਾਵਜੂਦ ਯੂਰਪੀ ਸੰਘ ਦੇ ਸ਼ਰਨ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਤੋਂ ਇਲਾਵਾ ਜੇਕਰ ਹੰਗਰੀ ਭਵਿੱਖ ਵਿਚ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਨੂੰ ਪ੍ਰਤੀ ਦਿਨ 1 ਮਿਲੀਅਨ ਯੂਰੋ ਦਾ ਜੁਰਮਾਨਾ ਵੀ ਦੇਣਾ ਪਵੇਗਾ।
ਇਹ ਵੀ ਪੜ੍ਹੋ- ਕੁਵੈਤ ਅੱਗ ਹਾਦਸੇ 'ਚ ਤਾਮਿਲਨਾਡੂ ਦੇ ਸੱਤ ਲੋਕਾਂ ਦੀ ਮੌਤ, CM ਸਟਾਲਿਨ ਨੇ ਕੀਤਾ ਰਾਹਤ ਦਾ ਐਲਾਨ
ਯੂਰਪੀਅਨ ਕੋਰਟ ਆਫ਼ ਜਸਟਿਸ (ਈ. ਸੀ. ਜੇ.) ਨੇ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਹੰਗਰੀ ਨੇ ਲਗਜ਼ਮਬਰਗ ਵਿਚ ਯੂਰਪੀਅਨ ਯੂਨੀਅਨ ਦੇ ਚੋਟੀ ਦੇ ਜੱਜਾਂ ਨੇ 2020 ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਯੂਰਪੀ ਸੰਘ ਦੇ ਕਾਨੂੰਨਾਂ ਦੀ ਗੰਭੀਰ ਉਲੰਘਣਾ ਹੈ।
ਇਸ ਦੌਰਾਨ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਇਸ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ‘ਇਤਰਾਜਯੋਗ ਅਤੇ ਅਸਵੀਕਾਰਨਯੋਗ’ ਕਰਾਰ ਦਿੱਤਾ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ ਕਿ ਇੰਝ ਲੱਗਦਾ ਹੈ ਕਿ ਬ੍ਰਸੇਲਜ਼ ਦੇ ਨੌਕਰਸ਼ਾਹਾਂ ਲਈ ਗੈਰ-ਕਾਨੂੰਨੀ ਪ੍ਰਵਾਸੀ ਆਪਣੇ ਸਾਥੀ ਯੂਰਪੀਅਨ ਨਾਗਰਿਕਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹਨ।
ਇਹ ਵੀ ਪੜ੍ਹੋ- ਕੁਵੈਤ ਅੱਗ ਹਾਦਸਾ : ਭਾਰਤੀਆਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਏਅਰ ਫੋਰਸ ਦਾ ਜਹਾਜ਼ ਤਿਆਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e