ਹਨੀਪ੍ਰੀਤ ਦਾ ਪਤਾ ਲਗਾਉਣ ਲਈ ਪੁਲਸ ਨੇ ਚੁੱਕਿਆ ਇਹ ਕਦਮ

Wednesday, Sep 13, 2017 - 11:48 PM (IST)

ਚੰਡੀਗੜ੍ਹ— ਹਰਿਆਣਾ ਪੁਲਸ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਅਤੇ ਸਿਰਸਾ 'ਚ ਭੜਕੀ ਹਿੰਸਾ ਦੇ ਸਿਲਸਿਲੇ 'ਚ ਜ਼ਲਦ ਹੀ ਡੇਰਾ ਸੱਚਾ ਸੌਦਾ ਪ੍ਰਧਾਨ ਵਿਪਾਸ਼ਨਾ ਇੰਸਾਂ ਤੋਂ ਪੁੱਛ-ਗਿੱਛ ਕਰੇਗੀ। ਇਸ ਪੁੱਛ-ਗਿੱਛ 'ਚ ਪੁਲਸ ਨੂੰ ਹਨੀਪ੍ਰੀਤ ਅਤੇ ਅਦਿੱਤਯ ਇੰਸਾਂ ਖਿਲਾਫ ਅਹਿਮ ਸੁਰਾਗ ਮਿਲਣ ਅਤੇ ਉਸ ਦੇ ਟਿਕਾਣੇ ਦਾ ਪਤਾ ਲੱਗਣ ਦੀ ਉਮੀਦ ਹੈ। ਪੁਲਸ ਨੇ ਇਹ ਕਦਮ ਹਨੀਪ੍ਰੀਤ ਅਤੇ ਅਦਿੱਤਯ ਦਾ ਪਤਾ ਲਗਾਉਣ ਲਈ ਚੁੱਕਿਆ ਹੈ।
ਦੇਸ਼ 'ਚ ਹੀ ਲੁਕੇ ਬੈਠੇ ਨੇ ਹਨੀਪ੍ਰੀਤ ਤੇ ਅਦਿੱਤਯ
ਗੁਰਮੀਤ ਰਾਮ ਰਹੀਮ ਦੇ ਸੰਭਾਵੀ ਉਤਰਾਧਿਕਾਰੀਆਂ 'ਚ ਵਿਪਾਸ਼ਨਾ ਵੀ ਸ਼ਾਮਲ ਹੈ। ਪੁਲਸ ਨੇ ਕਿਹਾ ਕਿ ਉਹ ਰਾਮ ਰਹੀਮ ਦੀ ਵਿਸ਼ਵਾਸਪਾਤਰ ਅਤੇ ਗੋਦ ਲਈ ਹੋਈ ਧੀ ਹਨੀਪ੍ਰੀਤ ਅਤੇ ਡੇਰੇ ਦੇ ਪ੍ਰਮੁੱਖ ਅਹੁਦੇਦਾਰ ਅਦਿੱਤਯ ਇੰਸਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਉਹ ਅਜੇ ਵੀ ਦੇਸ਼ 'ਚ ਹੀ ਹਰਿਆਣਾ ਦੇ ਡੀ. ਜੀ. ਪੀ. ਬੀ. ਐਸ. ਸੰਧੂ ਦਾ ਕਹਿਣਾ ਹੈ ਕਿ ਅਸੀਂ ਦੋਵਾਂ ਦਾ ਪਤਾ ਲਗਾਉਣ ਲਈ ਪੁਲਸ ਦੀਆਂ ਟੀਮਾਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਭੇਜੀਆਂ ਹਨ। ਸਾਨੂੰ ਇਹ ਮੰਨ ਕੇ ਚੱਲ ਰਹੇ ਹਾਂ ਕਿ ਉਹ ਦੇਸ਼ 'ਚ ਹੀ ਕਿਤੇ ਲੁਕ ਕੇ ਬੈਠੇ ਹੋਏ ਹਨ। ਉਨ੍ਹਾਂ ਖਿਲਾਫ ਇਕ ਲੁਕਆਊਟ ਨੋਟਿਸ਼ ਜ਼ਾਰੀ ਕੀਤਾ ਗਿਆ ਹੈ।


Related News