ਈਮਾਨਦਾਰੀ ਦੀ ਪੇਸ਼ ਕੀਤੀ ਮਿਸਾਲ, ਰਿਕਸ਼ਾ ਚਾਲਕ ਨੇ ਵਾਪਸ ਕੀਤਾ ਰਸਤੇ ''ਚੋਂ ਮਿਲਿਆ ਮੋਬਾਇਲ
Tuesday, Apr 17, 2018 - 12:23 PM (IST)
ਕਪੂਰਥਲਾ (ਸ਼ਰਮਾ)— ਈਮਾਨਦਾਰੀ ਅਜੇ ਜ਼ਿੰਦਾ ਹੈ, ਜਿਸ ਦੀ ਮਿਸਾਲ ਇਕ ਰਿਕਸ਼ਾ ਚਾਲਕ ਨੇ ਰਸਤੇ 'ਚ ਮਿਲੇ ਇਕ ਮਹਿੰਗੇ ਮੋਬਾਇਲ ਨੂੰ ਉਸ ਦੇ ਮਾਲਕ ਨੂੰ ਵਾਪਸ ਕਰਕੇ ਪੇਸ਼ ਕੀਤੀ। ਜਾਣਕਾਰੀ ਅਨੁਸਾਰ ਸਥਾਨਕ ਪੁਰਾਣੀ ਸਬਜ਼ੀ ਮੰਡੀ ਤੋਂ ਸਾਮਾਨ ਲੈ ਕੇ ਦੇਵੀ ਤਲਾਬ ਵੱਲ ਗਏ ਇਕ ਰਿਕਸ਼ਾ ਚਾਲਕ ਲੇਖ ਰਾਜ ਨੂੰ ਇਕ ਮੋਬਾਇਲ ਜਿਸ ਦੀ ਕੀਮਤ ਲਗਭਗ 20 ਹਜ਼ਾਰ ਰੁਪਏ ਸੀ, ਨੂੰ ਉਸ ਦੀ ਮਾਲਕ ਸਰਬਜੀਤ ਕੌਰ ਨਿਵਾਸੀ ਅਮਰ ਨਗਰ ਨਜ਼ਦੀਕ ਪੁਲਸ ਲਾਈਨ ਨੂੰ ਲੱਭ ਕੇ ਵਾਪਸ ਕੀਤਾ। ਮੋਬਾਇਲ ਦੀ ਮਾਲਕ ਨੇ ਦੱਸਿਆ ਕਿ ਉਹ ਆਪਣੀ ਮੈਡੀਕਲ ਜਾਂਚ ਕਰਵਾਉਣ ਉਪਰੰਤ ਇਕ ਰਿਕਸ਼ੇ 'ਚ ਬੈਠ ਕੇ ਦੇਵੀ ਤਲਾਬ ਖੇਤਰ 'ਚੋਂ ਵਾਪਸ ਘਰ ਜਾ ਰਹੀ ਸੀ ਤਾਂ ਰਸਤੇ 'ਚ ਉਸ ਦਾ ਮੋਬਾਇਲ ਡਿੱਗ ਗਿਆ, ਜਿਸ ਨੂੰ ਈਮਾਨਦਾਰੀ ਦੀ ਮਿਸਾਲ ਪੇਸ਼ ਕਰਕੇ ਲੇਖ ਰਾਜ ਨੇ ਵਾਪਸ ਕੀਤਾ।
