ਦਿਨ-ਦਿਹਾੜੇ ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਸੋਨੇ ਦੇ ਗਹਿਣੇ ਲੁੱਟ ਕੇ ਹੋਏ ਫਰਾਰ

Tuesday, Mar 20, 2018 - 05:47 PM (IST)

ਦਿਨ-ਦਿਹਾੜੇ ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਸੋਨੇ ਦੇ ਗਹਿਣੇ ਲੁੱਟ ਕੇ ਹੋਏ ਫਰਾਰ

ਟਾਂਡਾ(ਮੋਮੀ,ਪੰਡਿਤ)— ਟਾਂਡਾ-ਤੱਲਾ ਮੱਦਾ ਰੋਡ 'ਤੇ ਸਥਿਤ ਅਹੀਆਪੁਰ ਵਿਖੇ ਮੰਗਲਵਾਰ ਚੋਰਾਂ ਨੇ ਦਿਨ-ਦਿਹਾੜੇ ਹੀ ਇਕ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਚੋਰੀ ਦਾ ਸ਼ਿਕਾਰ ਹੋਈ ਰਜਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਵਾਰਡ ਨੰਬਰ-14 ਨੇ ਦੱਸਿਆ ਕਿ ਉਹ ਆਪਣੇ ਪਤੀ ਸਮੇਤ ਆਪਣੇ ਪੇਕੇ ਪਿੰਡ ਅੰਮ੍ਰਿਤਸਰ ਗਏ ਹੋਏ ਸਨ ਅਤੇ ਘਰ ਦੇ ਬਾਕੀ ਪਰਿਵਾਰਕ ਮੈਂਬਰ ਵੀ ਘਰ 'ਚ ਮੌਜੂਦ ਨਹੀਂ ਸਨ। ਇਸੇ ਦੌਰਾਨ ਚੋਰਾਂ ਨੇ ਪਿੱਛੋਂ ਦੀ ਘਰ ਦੀ ਕੰਧ ਟੱਪ ਕੇ ਘਰ 'ਚ ਦਾਖਲ ਹੋ ਕੇ ਕਮਰਿਆਂ ਦੇ ਤਾਲੇ ਤੋੜੇ ਅਤੇ ਅਲਮਾਰੀ 'ਚੋਂ ਸੋਨੇ ਦੇ ਗਹਿਣੇ, ਪਾਸਪੋਰਟ, ਬੈਂਕ ਦੀਆਂ ਤੇ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News