ਘਰ ''ਚੋਂ ਗਹਿਣੇ ਅਤੇ ਨਕਦੀ ਚੋਰੀ

Wednesday, Feb 21, 2018 - 11:58 AM (IST)

ਘਰ ''ਚੋਂ ਗਹਿਣੇ ਅਤੇ ਨਕਦੀ ਚੋਰੀ

ਦਸੂਹਾ (ਝਾਵਰ)— ਥਾਣਾ ਦਸੂਹਾ ਦੇ ਪਿੰਡ ਪੰਧੇਰ ਵਿਖੇ ਹਰਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਜੋ ਆਪਣੇ ਪਰਿਵਾਰ ਸਮੇਤ ਪਿਛਲੇ 2 ਦਿਨ ਤੋਂ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ 'ਚ ਭਾਗ ਲੈਣ ਲਈ ਗਏ ਹੋਏ ਸੀ ਜਦ ਵਾਪਸ ਘਰ ਆਏ ਤਾਂ ਘਰ ਦੀ ਖਿੜਕੀ ਟੁੱਟੀ ਪਈ ਸੀ। ਘਰ ਅੰਦਰੋਂ 7 ਤੋਲੇ ਦੇ ਗਹਿਣੇ ਤੇ 5 ਹਜ਼ਾਰ ਰੁਪਏ ਦੀ ਨਕਦੀ ਅਣਪਛਾਤੇ ਚੋਰ ਲੈ ਗਏ। ਹਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸੂਚਨਾ ਅਨੁਸਾਰ ਘਰ ਦੇ ਸਾਰੇ ਸਾਮਾਨ ਦੀ ਚੋਰਾਂ ਨੇ ਫੋਲਾ-ਫਰਾਲੀ ਕੀਤੀ ਹੋਈ ਸੀ। ਇਸ ਸਬੰਧੀ ਏ.ਐੱਸ.ਆਈ. ਕੁਲਵਿੰਦਰ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


Related News