ਸੋਮਵਾਰ ਤੇ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਪੰਜਾਬ ਦੇ ਇਸ ਜ਼ਿਲ੍ਹੇ ਦੇ 12 ਸਕੂਲ ਰਹਿਣਗੇ ਬੰਦ

Sunday, Sep 14, 2025 - 06:50 PM (IST)

ਸੋਮਵਾਰ ਤੇ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਪੰਜਾਬ ਦੇ ਇਸ ਜ਼ਿਲ੍ਹੇ ਦੇ 12 ਸਕੂਲ ਰਹਿਣਗੇ ਬੰਦ

ਕਪੂਰਥਲਾ (ਵੈੱਬ ਡੈਸਕ)- ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ 12 ਸਰਕਾਰੀ ਸਕੂਲ ਅਗਲੇ 2 ਦਿਨਾਂ ਤੱਕ ਬੰਦ ਰਹਿਣਗੇ। ਇਹ ਫ਼ੈਸਲਾ ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਰਿਪੋਰਟ 'ਤੇ ਲਿਆ ਗਿਆ ਹੈ। 

ਇਹ ਸਕੂਲ ਰਹਿਣਗੇ ਬੰਦ

1) ਜੀ. ਐੱਚ. ਐੱਸ. ਬਾਊਪੁਰ ਜਦੀਦ
2) ਜੀ. ਐੱਮ. ਐੱਸ. ਮੰਡ ਇੰਦਰਪੁਰ
3) ਜੀ. ਐੱਸ. ਐੱਸ. ਚਕੋਕੀ
4) ਜੀ. ਐੱਮ. ਐੱਸ.  ਹੁਸੈਨਪੁਰ
5) ਸਪ੍ਰਸ ਕੰਮੇਵਾਲ
6) ਸਪ੍ਰਸ ਆਹਲੀ ਖ਼ੁਰਦ
7) ਸਪ੍ਰਸ ਬਾਊਪੁਰ
8) ਸਪ੍ਰਸ ਮੁੱਲਾਕਲਾਂ
9) ਸਪ੍ਰਸ ਰਣਧੀਰਪੁਰ
10) ਸਪ੍ਰਸ ਮੰਡ ਸਰਦਾਰ ਸਾਹਿਬ ਵਾਲਾ
11) ਸਪ੍ਰਸ ਧੱਕੜਾਂ
12) ਸਪ੍ਰਸ ਮੁਕਤਰਾਮਵਾਲਾ

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਇਸ ਗੁਰਦੁਆਰਾ ਸਾਹਿਬ ’ਚ ਹੋਈ ਅਨਾਊਂਸਮੈਂਟ! ਪਿੰਡ ਵਾਸੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ/ਪ੍ਰਾ.ਸਿ) ਕਪੂਰਥਲਾ ਨੂੰ ਹੇਠਾਂ ਦਿੱਤੇ ਗਏ ਆਦੇਸ਼ ਜਾਰੀ ਕੀਤੇ ਗਏ ਹਨ-
1) ਸਰਕਾਰ ਵੱਲੋਂ ਇਸ ਸਬੰਧੀ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਸੁਨਿਸ਼ਿਚਤ ਬਣਾਇਆ ਜਾਵੇ।
2) ਇਸ ਸਬੰਧ ਵਿੱਚ ਯਕੀਨੀ ਕੀਤਾ ਜਾਵੇ ਕਿ ਸਕੂਲਾਂ ਵਿੱਚ ਬੱਚਿਆਂ ਦੀ ਸੇਫਟੀ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਅਤੇ ਕਿਸੇ ਕਿਸਮ ਦੀ ਕੋਈ ਅਣਗਹਿਲੀ ਨਾ ਵਰਤੀ ਜਾਵੇ।
3) ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ/ਪ੍ਰਾ.ਸਿ) ਕਪੂਰਥਲਾ ਵੱਲੋਂ ਪ੍ਰਾਪਤ ਰਿਪੋਰਟ/ਸਿਫ਼ਾਰਿਸ਼ ਦੇ ਆਧਾਰ 'ਤੇ ਹੀ ਜਾਰੀ ਕੀਤੇ ਜਾਂਦੇ ਹਨ। ਇਸ ਸਬੰਧ ਵਿੱਚ ਉਪਰੋਕਤ ਸਕੂਲਾਂ ਦੀ ਪੂਰੀ ਅਸੈਸਮੈਂਟ ਕਰਵਾਉਣ ਉਪਰੰਤ ਤਾਜ਼ਾ ਸਥਿਤੀ ਨਾਲ ਨਿਮਨਹਸਤਾਖਰ ਨੂੰ ਮਿਤੀ 16-09-2025 ਤੱਕ ਜਾਣੂੰ ਕਰਵਾਇਆ ਜਾਵੇ ਤਾਂ ਜੋ ਸਕੂਲ ਖੋਲਣ ਸਬੰਧੀ ਅਗਲਾ ਫ਼ੈਸਲਾ ਸਰਕਾਰ ਦੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਲਿਆ ਜਾ ਸਕੇ। ਇਸ ਦੇ ਨਾਲ ਹੀ ਐਕਸੀਅਨ, ਪੀ. ਡਬਲਿਊ. ਡੀ (ਬੀ. ਐਂਡ. ਆਰ), ਡਿਵੀਜ਼ਨ ਨੰਬਰ 1 ਅਤੇ 2 ਕਪੂਰਥਲਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਕੂਲਾਂ ਦੀ ਅਸੈਸਮੈਂਟ ਕਰਦੇ ਸਮੇਂ ਸਕੂਲ ਬਿਲਡਿੰਗ ਦੇ ਸਟਰਕਚਰ ਦੀ ਸੇਫਟੀ ਦੀ ਅਸੈਸਮੈਂਟ ਕਰਦੇ ਹੋਏ ਮੁਕੰਮਲ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ/ਪ੍ਰਾ.ਸਿ) ਕਪੂਰਥਲਾ ਰਾਹੀਂ ਭੇਜੀ नाहे।
ਉਕਤ ਸਕੂਲਾਂ ਤੋਂ ਇਲਾਵਾ ਜੇਕਰ ਕਿਸੇ ਹੋਰ ਸਕੂਲ ਵਿੱਚ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਬੰਦ ਕਰਨ ਦੀ ਜਰੂਰਤ ਪੈਂਦੀ ਹੈ ਤਾਂ ਤੁਰੰਤ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। 

ਇਹ ਵੀ ਪੜ੍ਹੋ: ਸਤਲੁਜ ਦਰਿਆ ਦੇ ਓਵਰਫਲੋਅ ਹੋਣ ਦੇ ਖ਼ਤਰੇ ਨੂੰ ਵੇਖਦਿਆਂ CM ਭਗਵੰਤ ਮਾਨ ਦਾ ਐਕਸ਼ਨ


author

shivani attri

Content Editor

Related News