1000 ਰੁਪਏ ਦੇ ਐਲਾਨ ''ਤੇ ਨੱਚਣ ਵਾਲੀਆਂ ਔਰਤਾਂ ਬੌਕਰ ਪਾਰਟੀ ਵਲੰਟੀਅਰ: ਸੁਖਪਾਲ ਖਹਿਰਾ

Friday, Mar 13, 2026 - 06:12 PM (IST)

1000 ਰੁਪਏ ਦੇ ਐਲਾਨ ''ਤੇ ਨੱਚਣ ਵਾਲੀਆਂ ਔਰਤਾਂ ਬੌਕਰ ਪਾਰਟੀ ਵਲੰਟੀਅਰ: ਸੁਖਪਾਲ ਖਹਿਰਾ

ਜਲੰਧਰ/ਕਪੂਰਥਲਾ (ਵੈੱਬ ਡੈਸਕ)- ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਇਕ ਵੱਡਾ ਦਾਅਵਾ ਕੀਤਾ ਹੈ। ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਇਕ ਆਡੀਓ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਨੇ ਉਨ੍ਹਾਂ ਦੇ ਪੁਰਾਣੇ ਬਿਆਨ 'ਤੇ ਮੋਹਰ ਲਗਾ ਦਿੱਤੀ ਹੈ। ਖਹਿਰਾ ਮੁਤਾਬਕ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦੇ ਐਲਾਨ ਤੋਂ ਬਾਅਦ ਜੋ ਮਹਿਲਾਵਾਂ ਖ਼ੁਸ਼ੀ ਵਿੱਚ ਗਿੱਧਾ ਪਾਉਂਦੀਆਂ ਵਿਖਾਈ ਦਿੱਤੀਆਂ ਸਨ, ਉਹ ਪੰਜਾਬ ਦੀਆਂ ਆਮ ਮਹਿਲਾਵਾਂ ਨਹੀਂ ਸਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਹ ਔਰਤਾਂ ਅਸਲ 'ਚ ਆਮ ਆਦਮੀ ਪਾਰਟੀ ਦੀਆਂ ਆਪਣੀਆਂ ਹੀ ਵਲੰਟੀਅਰ ਸਨ, ਜਿਨ੍ਹਾਂ ਨੂੰ ਜਸ਼ਨ ਮਨਾਉਣ ਲਈ ਪੇਸ਼ ਕੀਤਾ ਗਿਆ ਸੀ। ਖਹਿਰਾ ਨੇ ਆਪਣੇ ਬਿਆਨ ਵਿੱਚ ਪਾਰਟੀ 'ਤੇ ਤੰਜ ਕੱਸਦਿਆਂ ਕਿਹਾ ਕਿ ਇਹ ਸਭ ਕੁਝ ਪਾਰਟੀ ਵਰਕਰਾਂ ਦੁਆਰਾ ਹੀ ਕੀਤਾ ਗਿਆ ਇਕ ਵਿਖਾਵਾ ਸੀ। ਇਸ ਦਾਅਵੇ ਨੇ ਸੂਬੇ ਦੀ ਸਿਆਸਤ ਵਿੱਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ।

ਇਹ ਵੀ ਪੜ੍ਹੋ: ਅਨੰਦਪੁਰ ਸਾਹਿਬ 'ਚ ਮਾਈਨਿੰਗ ਮਾਫ਼ੀਆ ਸਰਗਰਮ: ਸੁਖਪਾਲ ਖਹਿਰਾ

PunjabKesari

ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਮਹਿਲਾਵਾਂ ਲਈ ਐਲਾਨੇ ਗਏ 1000-1000 ਰੁਪਏ ਦੇ ਨਾਂ 'ਤੇ ਕੀਤੇ ਜਾ ਰਹੇ ਜਸ਼ਨ ਪੂਰੀ ਤਰ੍ਹਾਂ ਪਾਰਟੀ ਕੈਡਰ ਦੁਆਰਾ ਯੋਜਨਾਬੱਧ ਅਤੇ ਬਣਾਵਟੀ ਹਨ। ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਇਹ ਪ੍ਰੋਗਰਾਮ 'ਆਪ' ਵੱਲੋਂ ਆਪਣੀਆਂ ਮਹਿਲਾ ਵਾਲੰਟੀਅਰਾਂ ਰਾਹੀਂ ਕਰਵਾਏ ਗਏ ਹਨ ਤਾਂ ਜੋ ਲੋਕਾਂ 'ਚ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਪੰਜਾਬ ਦੀਆਂ ਮਹਿਲਾਵਾਂ ਸਵੈ-ਇੱਛਾ ਨਾਲ ਸੜਕਾਂ 'ਤੇ ਨਿਕਲ ਕੇ ਇਸ ਫ਼ੈਸਲੇ ਦਾ ਸਵਾਗਤ ਕਰ ਰਹੀਆਂ ਹਨ, ਜੋਕਿ ਸਰਾਸਰ ਝੂਠ ਹੈ।

ਹ ਵੀ ਪੜ੍ਹੋ: Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ ਦੇਵਾਂਗੀ ਟਿਕਟ, ਫਿਰ ਹੋਇਆ...

ਆਂਗਣਵਾੜੀ ਵਰਕਰਾਂ ਦੀ ਵੀਡੀਓ ਦਾ ਦਿੱਤਾ ਹਵਾਲਾ 
ਸੁਖਪਾਲ ਖਹਿਰਾ ਨੇ ਮੌੜ ਹਲਕੇ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਆਂਗਣਵਾੜੀ ਵਰਕਰ ਮੂਰਤੀ ਕੌਰ ਅਤੇ ਹੋਰ ਸਹਾਇਕਾਂ ਨੂੰ ਗੁਲਾਬੀ ਸੂਟ 'ਚ ਨੱਚਦੇ ਹੋਏ ਵਿਖਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਇਹ ਮਹਿਲਾਵਾਂ 'ਆਪ' ਪੰਜਾਬ ਦੀਆਂ ਵਾਲੰਟੀਅਰ ਹਨ ਅਤੇ ਉਨ੍ਹਾਂ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੀਤੇ ਗਏ 1000-1000 ਰੁਪਏ ਪ੍ਰਤੀ ਮਹੀਨਾ ਦੇ ਐਲਾਨ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਤੌਰ ‘ਤੇ ਹਦਾਇਤਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ 'ਚ ਇਕ ਵਟਸਐਪ ਗਰੁੱਪ ਵਿਚ ਸੰਦੇਸ਼ ਭੇਜ ਕੇ ਇਹ ਜਸ਼ਨ ਮਨਾਉਣ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News