ਹਿੰਦੂ ਆਗੂ ਵਿਕਾਸ ਬੱਗਾ ਕਤਲਕਾਂਡ 'ਚ ਵੱਡੀ ਅਪਡੇਟ, NIA ਵੱਲੋਂ ਚਾਰਜਸ਼ੀਟ ਦਾਖ਼ਲ
Saturday, Oct 12, 2024 - 06:36 PM (IST)
ਨਵਾਂਸ਼ਹਿਰ (ਵੈੱਬ ਡੈਸਕ)- ਵਿਸਾਖੀ ਵਾਲੇ ਦਿਨ ਨਵਾਂਸ਼ਹਿਰ ਵਿਚ ਹੋਏ ਵਿਹਿਪ ਆਗੂ ਵਿਕਾਸ ਪ੍ਰਭਾਕਰ ਉਰਫ਼ ਬੱਗਾ ਦੇ ਕਤਲ ਕੇਸ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਇਸ ਮਾਮਲੇ ਵਿਚ ਹੁਣ ਐੱਨ. ਆਈ. ਏ. ਨੇ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ਵਿਚ ਬੀ. ਕੇ. ਆਈ. ਅੱਤਵਾਦੀ ਵਧਾਵਾ ਸਿੰਘ ਸਮੇਤ 6 ਨੂੰ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ
ਇਥੇ ਦੱਸਣਯੋਗ ਹੈ ਕਿ ਪਾਕਿਸਤਾਨ ਬੈਠੇ ਬੇ.ਕੇ.ਆਈ. ਅੱਤਵਾਦੀ ਦੇ ਇਸ਼ਾਰੇ 'ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਨਵਾਂਸ਼ਹਿਰ ਨਾਲ ਸੰਬੰਧਤ ਦੋ ਸ਼ੂਟਰ ਮਨਦੀਪ ਕੁਮਾਰ ਅਤੇ ਸੁਰਿੰਦਰ ਕੁਮਾਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 9 ਮਈ ਨੂੰ ਐੱਨ. ਆਈ. ਏ. ਪੰਜਾਬ ਪੁਲਸ ਤੋਂ ਕੇਸ ਆਪਣੇ ਹੱਥ ਵਿਚ ਲੈ ਲਿਆ ਸੀ। ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦੇ ਹਾਈ-ਪ੍ਰੋਫਾਈਲ ਕਤਲ ਵਿੱਚ ਵਰਤੇ ਗਏ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਪਲਾਈ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅਗਸਤ ਵਿਚ ਦਿੱਲੀ ਪੁਲਸ ਦੀ ਵਿਸ਼ੇਸ਼ ਟੀਮ ਵੱਲੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਧਰਮਿੰਦਰ ਕੁਮਾਰ ਉਰਫ਼ ਕੁਨਾਲ (ਜੋ ਕਿ ਕੇਸ RC-06/2024, NIA, DLI ਵਿੱਚ ਲੋੜੀਂਦਾ ਸੀ) ਨੂੰ NIA ਅਤੇ ਦਿੱਲੀ ਪੁਲਸ ਸਪੈਸ਼ਲ ਸੈੱਲ ਦੀਆਂ ਟੀਮਾਂ ਵੱਲੋਂ ਲੁਧਿਆਣਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 13 ਤੋਂ 15 ਅਕਤੂਬਰ ਤੱਕ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਠੇਕੇ ਵੀ ਰਹਿਣਗੇ ਬੰਦ
13 ਅਪ੍ਰੈਲ ਨੂੰ ਨਵਾਂਸ਼ਹਿਰ ਵਿਖੇ ਹੋਇਆ ਸੀ ਕਤਲ
13 ਅਪ੍ਰੈਲ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (ਵੀ. ਐੱਚ. ਪੀ.) ਨੰਗਲ ਦੇ ਪ੍ਰਧਾਨ ਬੱਗਾ ਨੂੰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ 'ਚ ਉਨ੍ਹਾਂ ਦੀ ਦੁਕਾਨ ਅੰਦਰ ਗੋਲ਼ੀ ਮਾਰ ਦਿੱਤੀ ਗਈ ਸੀ। ਐੱਨ. ਆਈ. ਏ. ਨੇ 9 ਮਈ 2024 ਨੂੰ ਪੰਜਾਬ ਪੁਲਸ ਤੋਂ ਕੇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਸ ਤੋਂ ਬਾਅਦ ਐੱਨ. ਆਈ. ਏ. ਸਪੈਸ਼ਲ ਸੈੱਲ ਨਾਲ ਮਿਲ ਕੇ ਉਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਕੰਮ ਕਰ ਰਹੀ ਸੀ।
ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਮੁਲਜ਼ਮ
ਐੱਨ. ਆਈ. ਏ. ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਧਰਮਿੰਦਰ ਕੁਮਾਰ ਨੇ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ ਬਾਰੂਦ ਖ਼ਰੀਦਿਆ ਸੀ ਅਤੇ ਵਿਦੇਸ਼ ਆਧਾਰਿਤ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਕੁਮਾਰ ਉਰਫ਼ ਸੋਨੂੰ ਦੇ ਨਿਰਦੇਸ਼ਾਂ 'ਤੇ ਸ਼ੂਟਰਾਂ ਨੂੰ ਅਸਲਾ ਸਪਲਾਈ ਕੀਤਾ ਸੀ। ਗੋਲ਼ੀਬਾਰੀ ਕਰਨ ਵਾਲਿਆਂ ਦੀ ਪਛਾਣ ਮਨਦੀਪ ਕੁਮਾਰ ਉਰਫ਼ ਮੰਗਲੀ ਅਤੇ ਸੁਰਿੰਦਰ ਕੁਮਾਰ ਉਰਫ਼ ਰੀਕਾ ਦੋਵੇਂ ਵਾਸੀ ਐੱਸ.ਬੀ. ਐੱਸ. ਨਗਰ ਪੰਜਾਬ ਵਜੋਂ ਹੋਈ। ਇਸ ਦੌਰਾਨ ਫਰਾਰ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ) ਦੇ ਦੋ ਹੋਰ ਮੁਲਜ਼ਮ ਹਰਜੀਤ ਸਿੰਘ ਉਰਫ਼ ਲਾਡੀ ਅਤੇ ਕੁਲਵੀਰ ਸਿੰਘ ਉਰਫ਼ ਸਿੱਧੂ ਦੀ ਭਾਲ ਜਾਰੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ 'ਤੇ 10-10 ਲੱਖ ਰੁਪਏ ਦਾ ਨਕਦੀ ਇਨਾਮ ਵੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਲਈ ਖ਼ਤਰੇ ਦੀ ਘੰਟੀ, ਲਗਾਤਾਰ ਹੇਠਾਂ ਡਿੱਗ ਰਿਹੈ ਪਾਣੀ ਦਾ ਪੱਧਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ