ਪ੍ਰਧਾਨ ਮੰਤਰੀ ਦੀ ਕਿਤਾਬ ‘ਇਗਜ਼ੈਮ ਵਾਰੀਅਰਜ਼’ ਦੇ ਹਿੰਦੀ/ਪੰਜਾਬੀ ਸੰਸਕਰਣ ਦੀ ਰਾਜਪਾਲ ਪੁਰੋਹਿਤ ਨੇ ਕੀਤੀ ਘੁੰਡ ਚੁਕਾਈ

Thursday, Jan 19, 2023 - 09:56 PM (IST)

ਪ੍ਰਧਾਨ ਮੰਤਰੀ ਦੀ ਕਿਤਾਬ ‘ਇਗਜ਼ੈਮ ਵਾਰੀਅਰਜ਼’ ਦੇ ਹਿੰਦੀ/ਪੰਜਾਬੀ ਸੰਸਕਰਣ ਦੀ ਰਾਜਪਾਲ ਪੁਰੋਹਿਤ ਨੇ ਕੀਤੀ ਘੁੰਡ ਚੁਕਾਈ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਲਗਭਗ 500 ਵਿਦਿਆਰਥੀਆਂ ਦੀ ਹਾਜ਼ਰੀ 'ਚ ਪੰਜਾਬ ਰਾਜ ਭਵਨ ਵਿਖੇ ਆਯੋਜਿਤ ਇਕ ਸ਼ਾਨਦਾਰ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਇਗਜ਼ੈਮ ਵਾਰੀਅਰਜ਼’ ਕਿਤਾਬ ਦੇ ਨਵੇਂ ਸੰਸਕਰਣ ਨੂੰ ਰਿਲੀਜ਼ ਕੀਤਾ। ਇਹ ਕਿਤਾਬ ਪੰਜਾਬੀ ਤੇ ਹਿੰਦੀ ਸੰਸਕਰਣ ਵਿੱਚ ਹੈ। ਸਮਾਰੋਹ 'ਚ ਰਾਜਪਾਲ ਨੇ ਵਿਦਿਆਰਥੀਆਂ ਨਾਲ ਲੰਮੀ ਗੱਲਬਾਤ ਕੀਤੀ ਅਤੇ ਆਪਣੇ ਹਰ ਕੰਮ ਵਿੱਚ ਵਧੀਆ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਬੱਚਿਆਂ ਦੇ ਪ੍ਰਸ਼ਨ ਵੀ ਸੁਣੇ ਤੇ ਪ੍ਰੀਖਿਆ ਦੇ ਤਣਾਅ ਨਾਲ ਨਜਿੱਠਣ, ਇਮਤਿਹਾਨਾਂ ਪ੍ਰਤੀ ਸਾਕਾਰਾਤਮਕ ਪਹੁੰਚ ਅਪਣਾਉਣ ਅਤੇ ਜ਼ਿੰਦਗੀ ਦੀ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਲਈ ਸੁਝਾਅ ਦਿੱਤੇ।

ਇਹ ਵੀ ਪੜ੍ਹੋ : ਸਰਹੱਦ ਪਾਰ: ਪਾਕਿਸਤਾਨੀ ਫੌਜ ਲਈ ਜਾਸੂਸੀ ਕਰਨ ਵਾਲੇ ਨੌਜਵਾਨ ਦਾ ਅੱਤਵਾਦੀਆਂ ਨੇ ਕੀਤਾ ਸਿਰ ਕਲਮ

PunjabKesari

ਰਾਜਪਾਲ ਨੇ ਭਾਰਤੀ ਇਤਿਹਾਸ ਅਤੇ ਆਪਣੇ ਜੀਵਨ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦਿਆਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਮਾਨਸਿਕ ਸਿਹਤ, ਸਾਦਾ ਜੀਵਨ, ਉੱਚੀ ਸੋਚ, ਪੜ੍ਹਾਈ 'ਚ ਨਿਰੰਤਰਤਾ, ਸ਼ੁਕਰਾਨਾ ਅਤੇ ਮੈਡੀਟੇਸ਼ਨ ਬਾਰੇ ਸੁਝਾਅ ਦਿੱਤੇ। ਬਾਅਦ ਵਿੱਚ ਰਾਜਪਾਲ ਨੇ ਹੋਣਹਾਰ ਵਿਦਿਆਰਥੀਆਂ ਨੂੰ ‘ਇਗਜ਼ੈਮ ਵਾਰੀਅਰਜ਼’ ਦਾ ਹਿੰਦੀ/ਪੰਜਾਬੀ ਸੰਸਕਰਣ ਵੰਡਿਆ ਅਤੇ ਮੌਜੂਦ ਸਾਰੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ 'ਚ ਵਧੀਆ ਪ੍ਰਦਰਸ਼ਨ ਕਰਨ ਲਈ ਆਪਣਾ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ : CM ਦੇ ਐਲਾਨ ਦੇ ਬਾਵਜੂਦ ਸ਼ਰਾਬ ਫੈਕਟਰੀ ਮੂਹਰੇ ਧਰਨਾ ਰਹੇਗਾ ਜਾਰੀ, ਸਾਂਝੇ ਮੋਰਚੇ ਨੇ ਰੱਖੀ ਇਹ ਮੰਗ

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੈਰ-ਪ੍ਰਚਾਰਕ, ਵਿਹਾਰਕ ਅਤੇ ਸੋਚ ਨੂੰ ਸੇਧ ਦੇਣ ਵਾਲੀ ‘ਇਗਜ਼ੈਮ ਵਾਰੀਅਰਜ਼’ ਭਾਰਤ ਅਤੇ ਦੁਨੀਆ ਭਰ ਦੇ ਨੌਜਵਾਨਾਂ ਲਈ ਇਕ ਸੁਖਾਲਾ ਤੇ ਸੁਚੱਜਾ ਮਾਰਗਦਰਸ਼ਕ ਹੈ। ਇਹ ਕਿਤਾਬ ਸ਼ੁਰੂ ਵਿੱਚ 2018 'ਚ ਲਿਖੀ ਗਈ ਸੀ, ਜੋ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ 'ਚੋਂ ਇਕ ਰਹੀ ਹੈ। ਇਸ ਸਾਲ ਕਿਤਾਬ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਸੋਧੇ ਸੰਸਕਰਣ ਦਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਫੀਡਬੈਕ ਨਾਲ 11 ਸਥਾਨਕ ਭਾਸ਼ਾਵਾਂ 'ਚ ਅਨੁਵਾਦ ਕੀਤਾ ਗਿਆ ਹੈ। ਇਸ ਮੌਕੇ ਯੂ.ਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਅਤੇ ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਸਮੇਤ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਪਤਵੰਤੇ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News