ਸਿੱਪੀ ਸਿੱਧੂ ਕਤਲ ਕੇਸ : ਜੱਜ ਦੀ ਧੀ ਕਲਿਆਣੀ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ

Tuesday, Sep 13, 2022 - 06:31 PM (IST)

ਸਿੱਪੀ ਸਿੱਧੂ ਕਤਲ ਕੇਸ : ਜੱਜ ਦੀ ਧੀ ਕਲਿਆਣੀ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ

ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਤੇ ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਕਤਲ ਮਾਮਲੇ ਦੀ ਮੁੱਖ ਦੋਸ਼ੀ ਅਤੇ ਜੱਜ ਦੀ ਧੀ ਕਲਿਆਣੀ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਜਾਣਕਾਰੀ ਮੁਤਾਬਕ ਸਿੱਧੂ ਕਤਲ ਕੇਸ 'ਚ ਮੁਲਜ਼ਮ ਕਲਿਆਣੀ ਨੂੰ ਸੀ. ਬੀ. ਆਈ. ਨੇ 15 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। 2 ਵਾਰ ਰਿਮਾਂਡ ਲੈਣ ਤੋਂ ਬਾਅਦ ਸੀ. ਬੀ. ਆਈ. ਅਦਾਲਤ ਨੇ ਕਲਿਆਣੀ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ : ਬਿਨਾਂ ਵਰਦੀ ਦੇ ਪੁੱਜੇ ਬੱਚੇ ਨੂੰ ਝਿੜਕਾਂ ਪੈਣ 'ਤੇ ਸਕੂਲ ਪੁੱਜਿਆ ਦਾਦਾ, ਬੋਲਿਆ-ਸਟਾਫ਼ ਨੇ ਤੋੜੀਆਂ ਪੱਸਲੀਆਂ

ਸੀ. ਬੀ. ਆਈ. ਨੇ ਸੋਮਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਦੌਰਾਨ ਹਾਈਕੋਰਟ ਨੂੰ ਦੱਸਿਆ ਗਿਆ ਸੀ ਕਿ ਕਲਿਆਣੀ ਖ਼ਿਲਾਫ਼ ਉਨ੍ਹਾਂ ਕੋਲ ਚਸ਼ਮਦੀਦ ਗਵਾਹ ਹੈ ਪਰ ਉਸ ਦਾ ਨਾਂ ਗੁਪਤ ਰੱਖਿਆ ਗਿਆ ਸੀ। ਸਿੱਪੀ ਪਰਿਵਾਰ ਦੇ ਵਕੀਲ ਆਰ. ਐੱਸ. ਬੈਂਸ ਨੇ ਕਿਹਾ ਕਿ ਉਹ ਸੀ. ਬੀ. ਆਈ. ਵੱਲੋਂ ਟ੍ਰਾਇਲ ਕੋਰਟ 'ਚ ਪੇਸ਼ ਕੀਤੀ ਚਾਰਜਸ਼ੀਟ ਅਤੇ ਵਿਸਥਾਰ ਪੂਰਵਕ ਹੁਕਮ ਪੜ੍ਹਨ ਤੋਂ ਬਾਅਦ ਅਗਲੀ ਕਾਰਵਾਈ ਕਰਨਗੇ।

ਇਹ ਵੀ ਪੜ੍ਹੋ : ਔਰਤ ਨੇ ਭਰੇ ਬਜ਼ਾਰ 'ਚ ਵਾਲਾਂ ਤੋਂ ਧੂਹੀ ਚੰਡੀਗੜ੍ਹ ਪੁਲਸ ਦੀ ਮਹਿਲਾ ਮੁਲਾਜ਼ਮ, ਦੇਖੋ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ

ਉਨ੍ਹਾਂ ਨੇ ਕਿਹਾ ਕਿ ਜੇਕਰ ਸਬੂਤ ਨਾ ਮਿਟਾਏ ਜਾਂਦੇ ਤਾਂ ਇਹ ਮਾਮਲਾ 10 ਦਿਨਾਂ ਅੰਦਰ ਹੀ ਹੱਲ ਹੋ ਜਾਂਦਾ। ਜ਼ਿਕਰਯੋਗ ਹੈ ਕਿ ਸੈਕਟਰ-27 ਦੇ ਪਾਰਕ 'ਚ ਸਤੰਬਰ-2015 ਦੀ ਰਾਤ ਸਿੱਪੀ ਸਿੱਧੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਥਾਨ 'ਤੇ ਸੀ. ਸੀ. ਟੀ. ਵੀ. ਫੁਟੇਜ 'ਚ ਇਕ ਕੁੜੀ ਅਤੇ ਨੌਜਵਾਨ ਘਟਨਾ ਨੂੰ ਅੰਜਾਮ ਦਿੰਦੇ ਦਿਖਾਈ ਦਿੱਤੇ ਸਨ।
ਇਹ ਵੀ ਪੜ੍ਹੋ : ਗੰਦੀ ਕਰਤੂਤ ਜੱਗ ਜ਼ਾਹਰ ਹੋਣ 'ਤੇ ਅਧਿਆਪਕ ਦਾ ਚੜ੍ਹਿਆ ਰੱਜ ਕੇ ਕੁਟਾਪਾ, ਮਿੰਨਤਾਂ ਕਰਦਾ ਬੋਲਿਆ...

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News