ਬਠਿੰਡਾ ''ਚ ਕੁੜੀ ਨੇ ਅੱਧੀ ਰਾਤ ਨੂੰ ਸੜਕ ''ਤੇ ਪਾਇਆ ਭੜਥੂ, ਪੁਲਸ ਅਧਿਕਾਰੀ ਨੂੰ ਵੀ ਨਾ ਬਖ਼ਸ਼ਿਆ

Tuesday, Jan 31, 2023 - 01:18 PM (IST)

ਬਠਿੰਡਾ ''ਚ ਕੁੜੀ ਨੇ ਅੱਧੀ ਰਾਤ ਨੂੰ ਸੜਕ ''ਤੇ ਪਾਇਆ ਭੜਥੂ, ਪੁਲਸ ਅਧਿਕਾਰੀ ਨੂੰ ਵੀ ਨਾ ਬਖ਼ਸ਼ਿਆ

ਬਠਿੰਡਾ : ਬੀਤੀ ਦੇਰ ਰਾਤ ਇਕ ਕੁੜੀ ਨੇ ਬਠਿੰਡਾ-ਚੰਡੀਗੜ੍ਹ ਰੋਡ 'ਤੇ ਹਾਈਵੋਲਟੇਜ ਡਰਾਮਾ ਕੀਤਾ। ਜਾਣਕਾਰੀ ਮੁਤਾਬਕ ਕੁੜੀ ਆਪਣੇ ਸਾਥੀ ਨਾਲ ਫਾਰਚੂਨਰ 'ਚ ਸਵਾਰ ਹੋ ਕੇ ਜਾ ਰਹੀ ਸੀ। ਇਸ ਦੌਰਾਨ ਇਕ ਬੱਸ ਚਾਲਕ ਸੜਕ 'ਤੇ ਬੱਸ ਲਗਾ ਕੇ ਇਕੱਲਾ ਉੱਥੇ ਖੜ੍ਹਾ ਸੀ। ਵਾਹਨ ਸਾਇਡ ਕਰਨ ਨੂੰ ਲੈ ਕੇ ਬੱਸ ਅਤੇ ਕਾਰ ਚਾਲਕ 'ਚ ਬਹਿਸਬਾਜ਼ੀ ਹੋ ਗਈ, ਜਿਸ ਕਾਰਨ ਸੜਕ 'ਤੇ ਜਾਮ ਲੱਗ ਗਿਆ। ਭਾਰੀ ਟ੍ਰੈਫਿਕ ਹੋਣ ਦੇ ਚੱਲਦਿਆਂ ਕਿਸੇ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਟ੍ਰੈਫਿਕ ਪੁਲਸ ਕਰਮਚਾਰੀਆਂ ਨੇ ਮੌਕੇ 'ਤੇ ਆ ਕੇ ਫਾਰਚੂਨਕ ਅਤੇ ਬੱਸ ਚਾਲਕ ਨੂੰ ਵਾਹਨ ਹਟਾਉਣ ਲਈ ਕਿਹਾ। ਇਸ ਦੌਰਾਨ ਗੁੱਸੇ 'ਚ ਆਈ ਕੁੜੀ ਪੁਲਸ ਕਰਮਚਾਰੀਆਂ ਨਾਲ ਬਹਿਸ ਕਰਨ ਲੱਗ ਪਈ। ਇੰਨਾ ਹੀ ਨਹੀਂ ਕੁੜੀ ਨੇ ਕਾਰ 'ਚੋਂ ਉਤਰ ਕੇ ਇੰਸਪੈਕਟਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। 

ਇਹ ਵੀ ਪੜ੍ਹੋ- ਮਹਿਲਾ ਕਾਂਸਟੇਬਲ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਸੇਵਕ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਦੱਸ ਦੇਈਏ ਕਿ ਪੁਲਸ ਕਰਮਚਾਰੀਆਂ ਨਾਲ ਕੋਈ ਵੀ ਮਹਿਲਾ ਕਰਮਚਾਰੀ ਮੌਕੇ 'ਤੇ ਹਾਜ਼ਰ ਨਹੀਂ ਸੀ, ਜਿਸ ਕਾਰਨ ਉਕਤ ਕੁੜੀ ਪੁਲਸ ਕਰਮਚਾਰੀਆਂ 'ਤੇ ਹਾਵੀ ਹੁੰਦੀ ਰਹੀ। ਪੁਲਸ ਨੇ ਆਪਣੇ ਉੱਪਰ ਲੱਗਣ ਵਾਲੇ ਦੋਸ਼ਾਂ ਤੋਂ ਬਚਾਅ ਕਰਨ ਲਈ ਕੁੜੀ ਦੇ ਹਾਈਵੋਲਟੇਜ਼ ਡਰਾਮੇ ਦੀ ਪੂਰੀ ਵੀਡੀਓ ਬਣਾਈ। ਇਸ ਤੋਂ ਇਲਾਵਾ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਮੌਕੇ 'ਤੇ ਮਹਿਲਾ ਪੁਲਸ ਫੋਰਸ ਨੂੰ ਵੀ ਬੁਲਾਇਆ। ਇਸ ਸਬੰਧੀ ਗੱਲ ਕਰਦਿਆਂ ਬਠਿੰਡਾ ਕੈਂਟ ਪੁਲਸ ਥਾਣੇ ਦੇ ਐੱਸ. ਐੱਸ. ਓ. ਪਾਰਸ ਚਾਹਲ ਨੇ ਕਿਹਾ ਕਿ ਫਾਰਚੂਨਰ ਕਾਰ ਚਾਲਕ ਅਤੇ ਬੱਸ ਚਾਲਕ ਦੀ ਆਪਸੀ ਬਹਿਸਬਾਜ਼ੀ ਹੋਈ ਸੀ, ਜਿਸ ਕਾਰਨ ਟ੍ਰੈਫਿਕ ਜਾਮ ਲੱਗ ਗਿਆ ਸੀ। ਜਦੋਂ ਟ੍ਰੈਫਿਕ ਪੁਲਸ ਨੇ ਦੋਹਾਂ ਵਾਹਨਾਂ ਨੂੰ ਹਟਾਉਣ ਲਈ ਕਿਹਾ ਤਾਂ ਇਕ ਕੁੜੀ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ- ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News