ਜ਼ਮੀਨ ਮੁਆਵਜ਼ੇ ਨਾਲ ਜੁੜੇ ਮਾਮਲੇ ’ਚ ਹਾਈ ਕੋਰਟ ਨੇ ਕੇਂਦਰ ਅਤੇ ਐੱਨ. ਐੱਚ. ਏ. ਆਈ. ਤੋਂ ਮੰਗਿਆ ਜਵਾਬ

Friday, Oct 15, 2021 - 02:50 PM (IST)

ਜ਼ਮੀਨ ਮੁਆਵਜ਼ੇ ਨਾਲ ਜੁੜੇ ਮਾਮਲੇ ’ਚ ਹਾਈ ਕੋਰਟ ਨੇ ਕੇਂਦਰ ਅਤੇ ਐੱਨ. ਐੱਚ. ਏ. ਆਈ. ਤੋਂ ਮੰਗਿਆ ਜਵਾਬ

ਖਮਾਣੋਂ (ਜਟਾਣਾ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਬਲ ਬੈਂਚ ਨੇ ਸਿੰਗਲ ਬੈਂਚ ਦੇ 29 ਜੁਲਾਈ 2021 ਨੂੰ ਦਿੱਤੇ ਫੈਸਲੇ ਖ਼ਿਲਾਫ਼ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ 8 ਪਿੰਡਾਂ ਦੇ 32 ਪਟੀਸ਼ਨਰਾਂ ਦੀ ਜ਼ਮੀਨ ਦੇ ਮੁਆਵਜ਼ੇ ਨਾਲ ਜੁੜੇ ਅਪੀਲ ਮਾਮਲੇ ’ਚ ਧਿਰ ਕੇਂਦਰ ਸਰਕਾਰ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਤਹਿਸੀਲ ਖਮਾਣੋਂ ਦੇ ਐੱਸ. ਡੀ. ਐੱਮ. ਅਤੇ ਮਾਮਲੇ ’ਚ ਲਾਏ ਆਰਬੀਟੇਟਰ ਕਮ-ਕਮਿਸ਼ਨਰ ਚੰਦਰ ਗੈਂਦ ਨੂੰ 15 ਦਸੰਬਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਸਮਰੱਥਾ ਅਥਾਰਿਟੀ ਵੱਲੋਂ 31 ਮਈ 2019 ਨੂੰ ਜਾਰੀ ਹੁਕਮ ਮੁਤਾਬਕ 100 ਫੀਸਦੀ ਮੁਆਵਜ਼ਾ ਦਿੱਤਾ ਜਾਵੇ। ਇਸਦੇ ਨਾਲ ਹੀ ਮਾਮਲੇ ’ਚ ਨਿਯੁਕਤ ਕੀਤੇ ਗਏ ਆਰਬੀਟਰੇਟਰ ’ਤੇ ਵੀ ਦੋਸ਼ ਲਾਏ ਗਏ ਕਿ ਉਸ ਨੂੰ ਕੇਂਦਰ ਸਰਕਾਰ ਨੇ ਕਥਿਤ ਤੌਰ ’ਤੇ ਨਿਯੁਕਤ ਵੀ ਨਹੀਂ ਕੀਤਾ ਸੀ ਫਿਰ ਵੀ ਉਹ ਜ਼ਮੀਨ ਮਾਲਕਾਂ ਦੇ ਮਾਮਲੇ ਦੀ ਸੁਣਵਾਈ ਕਰਦਾ ਰਿਹਾ। ਪਟੀਸ਼ਨ ਪੱਖ ਵੱਲੋਂ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਅਤੇ ਗੁਰਜੀਤ ਕੌਰ ਬਾਗੜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੇਸ਼ ਬਹਿਸ ਸੁਣਨ ਤੋਂ ਬਾਅਦ ਡਬਲ ਬੈਂਚ ਨੇ ਸਾਰੇ ਪੱਖਾਂ ਨੂੰ 15 ਦਸੰਬਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਚਰਨਪਾਲ ਸਿੰਘ ਬਾਗੜੀ ਨੇ ਦੱਸਿਆ ਕਿ ਐੱਨ. ਐੱਚ. ਏ. ਆਈ. ਵੱਲੋਂ ਪੇਸ਼ ਵਕੀਲ ਨੇ ਨੋਟਿਸ ਸਵੀਕਾਰ ਕਰਦਿਆਂ ਹਾਈ ਕੋਰਟ ਵੱਲੋਂ ਪੁੱਛੇ ਸੁਆਲਾਂ ’ਤੇ ਕਿਹਾ ਕਿ ਉਹ ਸੁਆਲਾਂ ਦੇ ਘੇਰੇ ’ਚ ਆਈ ਜਾਇਦਾਦ-ਜ਼ਮੀਨ ਦਾ ਕਬਜ਼ਾ ਨਹੀਂ ਨਹੀ ਲੈ ਰਹੇ। ਮੰਗ ਕੀਤੀ ਗਈ ਹੈ ਕਿ ਸਿੰਗਲ ਬੈਂਚ ਵੱਲੋਂ ਫ਼ੈਸਲੇ ਨੂੰ ਰੱਦ ਕੀਤਾ ਜਾਵੇ। ਸਿੰਗਲ ਬੈਂਚ ਆਪਣੇ ਫ਼ੈਸਲੇ ਵਿਚ ਇਹ ਹੁਕਮ ਦੇਣ ’ਚ ਫੇਲ੍ਹ ਰਹੀ ਕਿ ਜਵਾਬਦੇਹ ਪੱਖ ਸਮਰੱਥ ਅਥਾਰਟੀ ਵੱਲੋਂ ਐਲਾਨੇ ਗਏ ਮੁਆਵਜ਼ੇ ਨੂੰ ਜਾਰੀ ਕਰਨ ਲਈ ਬਣੇ ਸਨ। ਮਾਮਲੇ 'ਚ ਸਬੰਧਤ ਨਿਯਮਾਂ ਅਤੇ ਜੱਜਮੈਂਟ ਦਾ ਵੀ ਹਵਾਲਾ ਦਿੱਤਾ ਗਿਆ।

ਇਹ ਵੀ ਪੜ੍ਹੋ : ਸਿੱਧੂ ਦੇ ਤੇਵਰ ਬਰਕਰਾਰ, ਕਿਹਾ-ਹਾਈਕਮਾਨ ਨੂੰ ਦੱਸੀਆਂ ਚਿੰਤਾਵਾਂ, ਅਸਤੀਫੇ ’ਤੇ ਫੈਸਲਾ ਅੱਜ

ਫ਼ੈਸਲੇ ’ਚ ਕਹੀ ਗਈ ਗੱਲ ’ਤੇ ਸਵਾਲ ਵੀ ਚੁੱਕੇ ਗਏ ਸਨ ਕਿ ਜੇਕਰ ਨਿਯੁਕਤ ਕੀਤੇ ਗਏ ਆਰਬੀਟ੍ਰੇਟਰ ਦੇ ਖਿਲਾਫ ਦੁਰਵਿਵਹਾਰ ਦੇ ਗੰਭੀਰ ਦੋਸ਼ ਵੀ ਸਨ ਤਾਂ ਵੀ ਉਸ ਵੱਲੋਂ ਕੀਤੀ ਕਾਰਵਾਈ ਅਤੇ ਲਏ ਗਏ ਫ਼ੈਸਲੇ ਰੱਦ ਨਹੀਂ ਹੋ ਜਾਂਦੇ ਅਤੇ ਇਹ ਨਵੇਂ ਆਰਬੀਟਰੇਟਰ ’ਤੇ ਸੀ ਕਿ ਕੀ ਉਹ ਜਿੱਥੋਂ ਕਾਰਵਾਈ ਛੱਡੀ ਗਈ ਸੀ, ਉਦੋਂ ਤੋਂ ਜਾਰੀ ਰੱਖਣਾ ਚਾਹੁੰਦੇ ਸਨ ਜਾਂ ਨਵੇਂ ਸਿਰੇ ਤੋਂ? ਉਸ ਫ਼ੈਸਲੇ ਦੀ ਇਸ ਗੱਲ ਨੂੰ ਵੀ ਚੁਣੌਤੀ ਦਿੱਤੀ ਗਈ ਸੀ, ਜਿਸ ਵਿਚ ਪਟੀਸ਼ਨਰਾਂ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਅਤੇ ਸਰਕਾਰੀ ਖ਼ਜ਼ਾਨੇ ਨੂੰ ਹੋਏ ਨੁਕਸਾਨ ਸਬੰਧੀ ਨਵੇਂ ਆਰਬੀਟਰੇਟਰ ਕੋਲ ਜਾਣ ਲਈ ਕਿਹਾ ਸੀ ।

ਇਹ ਵੀ ਪੜ੍ਹੋ : ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਲੋਂ ਸੂਬੇ ਭਰ ’ਚ ਕੀਤੀ ਜਾਵੇਗੀ ਹਸਪਤਾਲਾਂ ਦੀ ਚੈਕਿੰਗ : ਸੋਨੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News