2 ਦਿਨਾਂ ਲਈ High Alert, ਧਿਆਨ ਦੇਣ ਲੋਕ, ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਨਾ ਨਿਕਲਣ ਬਾਹਰ

Friday, May 17, 2024 - 10:16 AM (IST)

ਚੰਡੀਗੜ੍ਹ (ਪਾਲ) : ਲਗਾਤਾਰ ਵੱਧ ਰਹੀ ਗਰਮੀ ਕਾਰਨ ਲੋਕਾਂ ਦੇ ਪਸੀਨੇ ਛੁੱਟਣੇ ਸ਼ੁਰੂ ਹੋ ਗਏ ਹਨ। ਵੀਰਵਾਰ ਨੂੰ ਪਾਰਾ 41 ਡਿਗਰੀ ਤੋਂ ਪਾਰ ਪਹੁੰਚ ਗਿਆ। ਇਸ ਕਾਰਨ ਹੁਣ ਦਿਨ ਦੇ ਨਾਲ ਰਾਤਾਂ ਵੀ ਗਰਮ ਹੋ ਗਈਆਂ ਹਨ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੀ ਮੰਨੀਏ ਤਾਂ ਅਗਲੇ 5 ਦਿਨਾਂ ’ਚ ਪਾਰਾ 44 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕੇਂਦਰ ਨੇ ਅਲਰਟ ਜਾਰੀ ਕਰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ 2 ਦਿਨਾਂ ਲਈ ਜੇਕਰ ਜ਼ਰੂਰੀ ਨਾ ਹੋਵੇ ਤਾਂ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਘਰੋਂ ਬਾਹਰ ਨਾ ਜਾਓ। ਜਿੰਨਾ ਹੋ ਸਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ। ਵੀਰਵਾਰ ਨੂੰ ਇਕ ਵਾਰ ਫ਼ਿਰ ਤੋਂ ਦਿਨ ਦੇ ਤਾਪਮਾਨ ’ਚ ਵਾਧਾ ਦੇਖਿਆ ਗਿਆ। ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਹਾ। ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਸੀ। ਜੇਕਰ ਕੁੱਝ ਦਿਨਾਂ ’ਚ ਤਾਪਮਾਨ 44 ਡਿਗਰੀ ਜਾਂ ਇਸ ਤੋਂ ਉਪਰ ਚਲਾ ਜਾਂਦਾ ਹੈ ਤਾਂ 2004 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਮਈ ’ਚ ਤਾਪਮਾਨ ਇੰਨਾ ਜ਼ਿਆਦਾ ਹੋਵੇਗਾ।

ਇਹ ਵੀ ਪੜ੍ਹੋ : Security ਲੈ ਕੇ ਘੁੰਮਦੇ ਆਗੂਆਂ ਤੇ VIP ਲੋਕਾਂ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਵਲੋਂ ਸਖ਼ਤ ਹੁਕਮ ਜਾਰੀ (ਵੀਡੀਓ)
ਵਿਭਾਗ ਵੱਲੋਂ 18-19 ਨੂੰ ਆਰੇਂਜ ਅਲਰਟ
ਵਿਭਾਗ ਨੇ 5 ਦਿਨਾਂ ਲਈ ਅਲਰਟ ਵੀ ਦਿੱਤਾ ਹੈ। ਸ਼ੁੱਕਰਵਾਰ ਨੂੰ ਯੈਲੋ ਅਲਰਟ ਤੇ 18-19 ਨੂੰ ਆਰੇਂਜ ਅਲਰਟ ਦਿੱਤਾ ਗਿਆ ਹੈ। ਜਦਕਿ ਬੀਤੀ ਰਾਤ ਦਾ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ। ਕੇਂਦਰ ਮੁਤਾਬਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਇਸ ਸਮੇਂ ਮੌਸਮ ਖੁਸ਼ਕ ਹੈ ਤੇ ਗਰਮੀ ਦੀ ਲਹਿਰ ਬਰਕਰਾਰ ਹੈ। ਫਿਲਹਾਲ ਦਿਨ ਦੇ ਤਾਪਮਾਨ ’ਚ ਵਾਧਾ ਦੇਖਿਆ ਜਾ ਰਿਹਾ ਸੀ ਪਰ ਕੁੱਝ ਦਿਨਾਂ ’ਚ ਰਾਤ ਦੇ ਤਾਪਮਾਨ ’ਚ ਵੀ ਵਾਧਾ ਹੋਵੇਗਾ। ਹਰਿਆਣਾ ਦੇ ਸਿਰਸਾ ’ਚ 47 ਡਿਗਰੀ ਅਤੇ ਬਠਿੰਡਾ ’ਚ 44 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਚੰਡੀਗੜ੍ਹ ਵਿਚ ਵੀ ਅਜਿਹੀ ਹੀ ਸਥਿਤੀ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਸੰਵੇਦਨਸ਼ੀਲ ਬੂਥਾਂ 'ਤੇ ਤਾਇਨਾਤ ਹੋਣਗੇ ਕੇਂਦਰੀ ਰਿਜ਼ਰਵ ਫੋਰਸ ਦੇ 7 ਹਜ਼ਾਰ ਮੁਲਾਜ਼ਮ
ਅੱਗੇ ਅਜਿਹਾ ਰਹਿ ਸਕਦੈ ਤਾਪਮਾਨ
ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 43 ਡਿਗਰੀ, ਜਦਕਿ ਘੱਟੋ-ਘੱਟ ਤਾਪਮਾਨ 26 ਡਿਗਰੀ ਹੋ ਸਕਦਾ ਹੈ।
ਸ਼ਨੀਵਾਰ ਨੂੰ ਵੀ ਮੌਸਮ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 44, ਜਦਕਿ ਘੱਟੋ-ਘੱਟ ਤਾਪਮਾਨ 27 ਡਿਗਰੀ ਹੋ ਸਕਦਾ ਹੈ।
ਐਤਵਾਰ ਨੂੰ ਮੌਸਮ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 44, ਜਦਕਿ ਘੱਟੋ-ਘੱਟ ਤਾਪਮਾਨ 28 ਡਿਗਰੀ ਹੋ ਸਕਦਾ ਹੈ।
'ਲੂ' ਲੱਗਣ ਦੇ ਲੱਛਣ ਅਤੇ ਰੋਕਥਾਮ
'ਲੂ' ਲੱਗਣ ਦੇ ਕਈ ਲੱਛਣ ਹੁੰਦੇ ਹਨ ਪਰ ਸਰੀਰ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਜਾਣ ’ਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਚਮੜੀ ਲਾਲ ਤੇ ਖੁਸ਼ਕ ਹੋ ਜਾਂਦੀ ਹੈ। ਗੰਭੀਰ ਸਿਰਦਰਦ, ਸਾਹ ਲੈਣ ’ਚ ਮੁਸ਼ਕਲ, ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਕੜਵੱਲ ਤੇ ਉਲਟੀਆਂ 'ਲੂ' ਲੱਗਣ ਦੇ ਆਮ ਲੱਛਣ ਹਨ।
ਹਾਈਡਰੇਟਿਡ ਰਹੋ, ਬਹੁਤ ਸਾਰਾ ਪਾਣੀ ਪੀਓ
ਧੁੱਪ ’ਚ ਬਾਹਰ ਜਾਣ ਤੋਂ ਬਚੋ। ਬਹੁਤ ਜ਼ਿਆਦਾ ਗਰਮੀ (ਸਵੇਰੇ 11 ਤੋਂ ਸ਼ਾਮ 4 ਵਜੇ) ਦੌਰਾਨ ਘਰ ਦੇ ਅੰਦਰ ਹੀ ਰਹੋ। ਜੇ ਬਾਹਰ ਜਾਣਾ ਹੈ ਤਾਂ ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ ਤੇ ਸਿਰ ’ਤੇ ਟੋਪੀ, ਕੱਪੜੇ ਜਾਂ ਛੱਤਰੀ ਨਾਲ ਢੱਕੋ। ਕਮਜ਼ੋਰ ਸਮੂਹਾਂ ਦਾ ਧਿਆਨ ਰੱਖੋ
ਬਜ਼ੁਰਗਾਂ, ਬੱਚਿਆਂ ਤੇ ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਵਾਲੇ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦਿਓ। ਜ਼ਿਆਦਾ ਗਰਮੀ ਦੇ ਘੰਟਿਆਂ ਦੌਰਾਨ ਬਾਹਰੀ ਗਤੀਵਿਧੀਆਂ ਅਤੇ ਕਸਰਤ ਤੋਂ ਪਰਹੇਜ਼ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News