ਹੁਣ ਫਰਾਂਸ ''ਚ ਨਿਲਾਮ ਹੋ ਰਿਹੈ ਚੰਡੀਗੜ੍ਹ ਦਾ ''ਹੈਰੀਟੇਜ ਫਰਨੀਚਰ'', ਵਿਦੇਸ਼ ਮੰਤਰੀ ਤੋਂ ਕਾਰਵਾਈ ਦੀ ਮੰਗ

12/11/2020 10:27:38 AM

ਚੰਡੀਗੜ੍ਹ (ਰਾਜਿੰਦਰ) : ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ 'ਚ ਨਿਲਾਮੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀਆਂ ਤਿੰਨ ਚੀਜ਼ਾਂ ਸ਼ੁੱਕਰਵਾਰ ਨੂੰ ਫ਼ਰਾਂਸ 'ਚ ਨਿਲਾਮ ਹੋਣ ਜਾ ਰਹੀਆਂ ਹਨ। ਹੈਰੀਟੇਜ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੈ ਜੱਗਾ ਨੇ ਇਸ ਸਬੰਧ 'ਚ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਇਸ ਨਿਲਾਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮਮਤਾ ਹੋਈ ਸ਼ਰਮਸਾਰ, ਸਿਵਲ ਹਸਪਤਾਲ ਦੀ ਅਮਰਜੈਂਸੀ 'ਚ ਛੱਡੀ ਰੋਂਦੀ ਹੋਈ ਮਾਸੂਮ ਬੱਚੀ

ਇਸ ਹੈਰੀਟੇਜ ਫਰਨੀਚਰ 'ਚ ਤਿੰਨ ਚੀਜ਼ਾਂ ਸ਼ਾਮਲ ਹਨ। ਸ਼ਿਕਾਇਤ 'ਚ ਜੱਗਾ ਨੇ ਕਿਹਾ ਕਿ ਹੈਰੀਟੇਜ ਫਰਨੀਚਰ ਦੀ ਨਿਲਾਮੀ ਨੂੰ ਰੋਕਣ ਦੇ ਨਾਲ ਹੀ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖ਼ਰਕਾਰ ਦੇਸ਼ ਤੋਂ ਬਾਹਰ ਇਹ ਹੈਰੀਟੇਜ ਫਰਨੀਚਰ ਪਹੁੰਚ ਕਿਵੇਂ ਰਿਹਾ ਹੈ, ਜੋ ਵੀ ਫਰਨੀਚਰ ਦੀ ਸਮੱਗਲਿੰਗ 'ਚ ਸ਼ਾਮਲ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇੱਥੇ ਸਥਾਨਕ ਪੱਧਰ ’ਤੇ ਵੀ ਇਸ ਦੀ ਚੋਰੀ ਰੋਕਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ 'ਮੌਸਮ' ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਅੱਜ ਤੇ ਕੱਲ੍ਹ ਮੀਂਹ ਦੇ ਆਸਾਰ

ਉਨ੍ਹਾਂ ਨੇ ਯੂ. ਐੱਨ. ਸਾਹਮਣੇ ਵੀ ਇਸ ਮੁੱਦੇ ਨੂੰ ਚੁੱਕਣ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਚੀਜ਼ਾਂ ਦੀ ਸ਼ੁੱਕਰਵਾਰ ਨੂੰ ਨਿਲਾਮੀ ਹੋਣ ਜਾ ਰਹੀ ਹੈ, ਉਨ੍ਹਾਂ 'ਚ ਸਮਾਲ ਸਟੂਡੈਂਟ ਡੈਸਕ, ਈਜ਼ੀ ਆਰਮ ਚੇਅਰ, ਪੇਅਰ ਆਫ ਆਰਮਲੈੱਸ ਈਜੀ ਚੇਅਰ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅੰਬੈਸੀ ਅਤੇ ਲੋਕਲ ਲਾਅ ਇੰਫੋਰਸਮੈਂਟ ਏਜੰਸੀਆਂ ਵੱਲੋਂ ਨਿਲਾਮੀ ਰੋਕਣ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂ ਦੀ ਵੰਗਾਰ ਮਗਰੋਂ ਭੜਕੇ ਨੌਜਵਾਨ, ਮੋਦੀ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਪਾੜੇ, ਮਾਮਲਾ ਦਰਜ
ਦਖ਼ਲ ਦੇ ਬਾਵਜੂਦ ਨਹੀਂ ਰੁਕੀ ਸੀ ਨਿਲਾਮੀ
ਇਸ ਤੋਂ ਪਹਿਲਾਂ ਲੰਡਨ 'ਚ ਹੋਈ ਨਿਲਾਮੀ 'ਚ ਭਾਰਤੀ ਹਾਈ ਕਮਿਸ਼ਨ ਅਤੇ ਪੁਲਸ ਨੇ ਦਖ਼ਲ ਵੀ ਦਿੱਤੀ ਸੀ ਪਰ ਬਾਵਜੂਦ ਇਸ ਦੇ ਉਸ ਨਿਲਾਮੀ ਨੂੰ ਵੀ ਰੋਕਿਆ ਨਹੀਂ ਜਾ ਸਕਿਆ ਸੀ। ਉਸ ਨਿਲਾਮੀ 'ਚ ਚੰਡੀਗੜ੍ਹ ਅਸੈਂਬਲੀ ਲਈ ਲੀ ਕਾਰਬੂਜ਼ੀਏ ਅਤੇ ਪਿਅਰੇ ਜੇਨਰੇ ਵੱਲੋਂ ਡਿਜ਼ਾਇਨ ਕੀਤਾ ਗਿਆ ਕਮੇਟੀ ਟੇਬਲ ਸਭ ਤੋਂ ਮਹਿੰਗਾ ਕਰੀਬ 71.57 ਲੱਖ ਰੁਪਏ 'ਚ ਵਿਕਿਆ ਸੀ। ਇੰਡੀਅਨ ਹਾਈ ਕਮਿਸ਼ਨ ਨੇ ਸ਼ਿਕਾਇਤਕਰਤਾ ਅਜੈ ਜੱਗਾ ਵੱਲੋਂ ਇਸ ਨਿਲਾਮੀ ਨਾਲ ਜੁੜੀ ਸਾਰੀ ਜਾਣਕਾਰੀ ਮੰਗੀ ਸੀ। ਨਾਲ ਹੀ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲਾ ਦੇ ਉਸ ਹੁਕਮ ਦੀ ਕਾਪੀ ਵੀ ਮੰਗੀ ਸੀ, ਜਿਸ 'ਚ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਨੂੰ ਵਿਦੇਸ਼ 'ਚ ਲਿਜਾ ਕੇ ਵੇਚਣ ’ਤੇ ਰੋਕ ਲਾਉਣ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਸਾਰੇ ਦਸਤਾਵੇਜ਼ ਭੇਜ ਦਿੱਤੇ ਸਨ।
 

ਨੋਟ : ਚੰਡੀਗੜ੍ਹ 'ਚ ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ 'ਚ ਨਿਲਾਮੀ ਬਾਰੇ ਦਿਓ ਆਪਣੀ ਰਾਏ


 


Babita

Content Editor

Related News