ਗੰਦੇ ਪਾਣੀ ਦੀ ਸਪਲਾਈ ਆਉਣ ''ਤੇ ਇਨ੍ਹਾਂ ਨੰਬਰਾਂ ''ਤੇ ਕਰੋ ਸੰਪਰਕ, ਤੁਰੰਤ ਦੂਰ ਹੋਵੇਗੀ ਸਮੱਸਿਆ
Thursday, Jul 18, 2024 - 02:02 PM (IST)
ਲੁਧਿਆਣਾ (ਹਿਤੇਸ਼)- ਬਾਰਿਸ਼ ਦੇ ਮੌਸਮ ’ਚ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੁਧਿਆਣਾ ਦੇ ਲੋਕਾਂ ਨੂੰ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਕਮਾਨ ਡੀ. ਸੀ. ਸਾਕਸ਼ੀ ਸਾਹਨੀ ਨੇ ਆਪਣੇ ਹੱਥਾਂ ’ਚ ਲੈ ਲਈ ਹੈ। ਇਸ ਸਬੰਧ ’ਚ ਬਾਕਾਇਦਾ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜਿੱਥੇ ਲੋਕ ਗੰਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਜਿਨ੍ਹਾਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਨਗਰ ਨਿਗਮ ਤੋਂ ਇਲਾਵਾ ਲੁਧਿਆਣਾ ਦੇ ਨਾਲ ਲੱਗਦੇ ਇਲਾਕੇ ਲਈ ਮਿਊਂਸੀਪਲ ਕਮੇਟੀਆਂ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਮੁੰਡਾ, ਹੈਰਾਨ ਕਰੇਗੀ ਵਜ੍ਹਾ
ਇਸ ਦੇ ਨਾਲ ਇਨ੍ਹਾਂ ਵਿਭਾਗਾਂ ਨੂੰ ਉਨ੍ਹਾਂ ਦੇ ਏਰੀਆ ’ਚ ਵਾਟਰ ਸਪਲਾਈ ਦੀ ਸੈਂਪਲਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਕਿਤੇ ਗੰਦੇ ਪਾਣੀ ਦੀ ਸਪਲਾਈ ਦੀ ਗੱਲ ਸਾਹਮਣੇ ਆਉਣ ’ਤੇ ਸਮੱਸਿਆ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਣ ਲਈ ਵੀ ਬੋਲਿਆ ਗਿਆ ਹੈ। ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਪੇਂਡੂ ਖੇਤਰਾਂ ਲਈ, ਵਿਅਕਤੀ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਨਾਲ ਸਬੰਧਤ ਕਿਸੇ ਵੀ ਸਮੱਸਿਆ ਦੀ ਰਿਪੋਰਟ ਕਰਨ ਲਈ ਟੋਲ-ਫ੍ਰੀ ਨੰਬਰ 18001802468 'ਤੇ ਕਾਲ ਕਰ ਸਕਦੇ ਹਨ। ਨਗਰ ਨਿਗਮ ਲੁਧਿਆਣਾ ਦੇ ਅਧਿਕਾਰ ਖੇਤਰ ਵਿਚ ਆਉਂਦੇ ਸ਼ਹਿਰੀ ਖੇਤਰਾਂ ਵਿਚ, ਨਿਵਾਸੀ 0161-2749120 'ਤੇ ਜਦਕਿ ਸਥਾਨਕ ਨਗਰ ਕੌਂਸਲਾਂ ਦੁਆਰਾ ਨਿਯੰਤਰਿਤ ਖੇਤਰਾਂ ਲਈ, ਪਾਣੀ ਦੇ ਦੂਸ਼ਿਤ ਹੋਣ ਦੀ ਰਿਪੋਰਟ ਕਰਨ ਲਈ 0161-2920012 'ਤੇ ਸੰਪਰਕ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਸਪਾ ਸੈਂਟਰਾਂ 'ਚ ਚੱਲ ਰਿਹੈ ਗੰਦਾ ਧੰਦਾ! ਕੁਝ ਪੈਸਿਆਂ 'ਚ ਜਿਸਮ ਵੇਚ ਰਹੀਆਂ ਨੇ ਰਸ਼ੀਅਨ ਤੇ ਥਾਈ ਕੁੜੀਆਂ
ਨਗਰ ਨਿਗਮ ਵੱਲੋਂ ਇਹ ਬਣਾਈ ਗਈ ਹੈ ਪਲਾਨਿੰਗ
ਮਹਾਨਗਰ ਦੇ ਲੋਕਾਂ ਨੂੰ ਸਾਫ ਪਾਣੀ ਦੀ ਸਪਲਾਈ ਮਿਲਣਾ ਯਕੀਨੀ ਬਣਾਉਣ ਨੂੰ ਲੈ ਕੇ ਡੀ. ਸੀ. ਵੱਲੋਂ ਦਿੱਤੇ ਗੲੇ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਨਗਰ ਨਿਗਮ ਵੱਲੋਂ ਜੋ ਪਲਾਨਿੰਗ ਬਣਾਈ ਗਈ ਹੈ, ਉਸ ਸਬੰਧ ਵਿਚ ਐੱਸ. ਈ. ਰਵਿੰਦਰ ਗਰਗ ਦਾ ਕਹਿਣਾ ਹੈ ਕਿ ਓ. ਐਂਡ ਐੱਮ. ਸੈੱਲ ਦੇ ਸਟਾਫ ਨੂੰ ਰੋਜ਼ਾਨਾ ਵੱਖ-ਵੱਖ ਇਲਾਕਿਆਂ ’ਚ ਵਾਟਰ ਸਪਲਾਈ ਦੇ 100 ਸੈਂਪਲ ਲੈਣ ਲਈ ਬੋਲਿਆ ਗਿਆ ਹੈ। ਇਸ ਦੌਰਾਨ ਜਿਥੇ ਕਿਤੇ ਸੈਂਪਲ ਫੇਲ ਹੋਣ ਦੀ ਗੱਲ ਸਾਹਮਣੇ ਆਈ, ਉਥੇ ਪਾਣੀ ਸੀਵਰੇਜ ਦੀ ਲਾਈਨ ’ਚ ਲੀਕੇਜ ਚੈੱਕ ਕਰਨ ਅਤੇ ਰਿਪੇਅਰ ਕਰਵਾਉਣ ਤੋਂ ਇਲਾਵਾ ਲੋੜ ਪੈਣ ’ਤੇ ਗਲਤ ਤਰੀਕੇ ਨਾਲ ਕੀਤੇ ਗਏ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8