ਫੁੱਟਪਾਥਾਂ ''ਤੇ ਰਾਤਾਂ ਗੁਜ਼ਾਰਨ ਲਈ ਮਜਬੂਰ ਬਜ਼ੁਰਗਾਂ ਨੂੰ ਦਿੱਤੇ ਕੰਬਲ
Monday, Dec 11, 2017 - 08:31 AM (IST)
ਪਟਿਆਲਾ (ਜੋਸਨ) - ਸਵਰਗੀ ਰਣਬੀਰ ਸਿੰਘ ਹੈਪੀ ਦੀ ਯਾਦ ਵਿਚ ਉਨ੍ਹਾਂ ਦੇ ਭਰਾ ਜਗਤਾਰ ਸਿੰਘ ਮਿੱਕਾ ਵੱਲੋਂ ਯੂਥ ਫੈੱਡਰੇਸ਼ਨ ਆਫ ਇੰਡੀਆ ਅਤੇ ਯੂਥ ਐਂਡ ਸਪੋਰਟਸ ਕਲੱਬ ਸੈੱਲ ਪੰਜਾਬ ਕਾਂਗਰਸ ਨਾਲ ਮਿਲ ਕੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਫੁੱਟਪਾਥਾਂ ਉੱਪਰ ਪਏ ਬਜ਼ੁਰਗਾਂ ਨੂੰ ਠੰਡ ਦੇ ਮੌਸਮ ਵਿਚ 200 ਦੇ ਕਰੀਬ ਕੰਬਲ ਵੰਡੇ ਗਏ। ਇਸ ਵਿਚ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈੱਡਰੇਸ਼ਨ ਆਫ ਇੰਡੀਆ ਅਤੇ ਦਫਤਰ ਇੰਚਾਰਜ ਯੂਥ ਐਂਡ ਸਪੋਰਟਸ ਕਲੱਬਜ਼ ਸੈੱਲ ਪੰਜਾਬ ਕਾਂਗਰਸ, ਕੁਲਵੰਤ ਸਿੰਘ ਸਰਪੰਚ ਰੌਂਗਲਾ, ਮੱਖਣ ਰੌਂਗਲਾ, ਜਨਰਲ ਸਕੱਤਰ ਯੂਥ ਸਪੋਰਟਸ ਸੈੱਲ ਪੰਜਾਬ, ਹਰਸ਼ਪ੍ਰੀਤ ਹਨੀ, ਮੰਗਤ ਸਿੰਘ ਮੰਗਾ, ਸਤਵੀਰ ਸਿੰਘ ਕਾਲਾ ਤੇ ਕਾਕਾ ਸਿੱਧੂਵਾਲ ਨੇ ਵੀ ਸਹਿਯੋਗ ਦਿੱਤਾ। ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਫੁੱਟਪਾਥਾਂ ਉੱਪਰ ਪਏ ਬਜ਼ੁਰਗ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਨੂੰ ਸਰਕਾਰ ਵੱਲੋਂ ਬਣਾਏ ਰੈਣ-ਬਸੇਰਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਜਾਣਕਾਰੀ ਨਹੀਂ ਕਿ ਰੈਣ-ਬਸੇਰੇ ਕਿੱਥੇ ਹਨ? ਉੁਨ੍ਹਾਂ ਦੱਸਿਆ ਕਿ ਅਸੀਂ ਗੁਰਦੁਆਰਾ ਸਾਹਿਬ ਜਾਂ ਕਾਲੀ ਮਾਤਾ ਮੰਦਰ ਤੋਂ ਰੋਟੀ ਖਾ ਕੇ ਆਪਣਾ ਪੇਟ ਭਰਦੇ ਹਾਂ। ਪਰਮਿੰਦਰ ਭਲਵਾਨ ਨੇ ਕਿਹਾ ਕਿ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ ਜਦੋਂ ਕਈ ਬਜ਼ੁਰਗਾਂ ਨੇ ਦੱਸਿਆ ਕਿ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੈ। ਪਰਮਿੰਦਰ ਭਲਵਾਨ ਨੇ ਦੱਸਿਆ ਕਿ ਲੋੜਵੰਦਾਂ ਦੀ ਮਦਦ ਲਈ ਨੌਜਵਾਨਾਂ ਦੀ ਟਾਸਕ ਫੋਰਸ ਬਣਾਈ ਜਾਵੇਗੀ, ਜੋ ਕਿ ਸਮੇਂ-ਸਮੇਂ ਸਿਰ ਉਨ੍ਹਾਂ ਦੀ ਮਦਦ ਕਰੇਗੀ।