ਘਰੋਂ ਗਏ ਪੁੱਤ ਬਾਰੇ ਆਏ ਫੋਨ ਨੇ ਉਡਾ ਦਿੱਤੇ ਪਰਿਵਾਰ ਦੇ ਹੋਸ਼, ਹੋਇਆ ਉਹ ਜੋ ਸੋਚਿਆ ਨਾ ਸੀ

Saturday, Nov 09, 2024 - 12:39 PM (IST)

ਘਰੋਂ ਗਏ ਪੁੱਤ ਬਾਰੇ ਆਏ ਫੋਨ ਨੇ ਉਡਾ ਦਿੱਤੇ ਪਰਿਵਾਰ ਦੇ ਹੋਸ਼, ਹੋਇਆ ਉਹ ਜੋ ਸੋਚਿਆ ਨਾ ਸੀ

ਔੜ (ਛਿੰਜੀ ਲੜੋਆ)-ਬਲਾਕ ਔੜ ਦੇ ਪਿੰਡ ਸੋਢੀਆਂ ਨਜ਼ਦੀਕ ਭੱਠੇ ’ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਤੋਂ ਇਕ ਦੁੱਖ਼ਦਾਇਕ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ, ਜਿਨ੍ਹਾਂ ਦਾ ਇਕ ਨੌਜਵਾਨ ਔੜ ਨੇੜੇ ਪੈਂਦੇ ਪਿੰਡ ਗੜੁੱਪੜ ਕੋਲ ਜਾਂਦੀ ਡਰੇਨ ਕੋਲੋਂ ਸ਼ੱਕੀ ਹਾਲਾਤ ਵਿਚ ਮ੍ਰਿਤਕ ਮਿਲਿਆ। ਜਿਸ ਦੀ ਜਾਣਕਾਰੀ ਦਿੰਦਿਆਂ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਰਵੀ ਕੁਮਾਰ (25), ਜੋ ਫਗਵਾੜਾ ਵਿਖੇ ਕੰਮ ਕਰਦਾ ਸੀ ਅਤੇ ਉਹ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਘਰ ਵਿਚ ਆਇਆ ਹੋਇਆ ਸੀ। ਉਕਤ ਨੌਜਵਾਨ ਨੂੰ 3 ਅਕਤੂਬਰ ਨੂੰ ਸਵੇਰੇ 6 ਵਜੇ ਕਿਸੇ ਦਾ ਫੋਨ ਆਇਆ ਜਿਸ ਉਪਰੰਤ ਉਹ ਮੋਟਰਸਾਈਕਲ ’ਤੇ ਘਰੋਂ ਚਲਾ ਗਿਆ, ਦੂਜੇ ਦਿਨ ਉਨ੍ਹਾਂ ਨੂੰ ਫੋਨ ’ਤੇ ਹੀ ਕਿਸੇ ਨੇ ਉਸ ਦੀ ਮੌਤ ਹੋ ਜਾਣ ਬਾਰੇ ਦੱਸਿਆ।

ਇਹ ਵੀ ਪੜ੍ਹੋ- ਪੰਜਾਬ ਹੋਇਆ ਸ਼ਰਮਸਾਰ, ਹਿਮਾਚਲ ਦੀ ਕੁੜੀ ਦੀ ਰੋਲਦਾ ਰਿਹਾ ਪੱਤ, ਡਾਕਟਰ ਕੋਲ ਪੁੱਜੀ ਤਾਂ ਖੁੱਲ੍ਹਿਆ ਭੇਤ

ਜਿਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੇ ਨੌਜਵਾਨ ਨੂੰ ਘਰੋਂ ਬੁਲਾ ਕੇ ਉਸ ਦਾ ਕਤਲ ਕੀਤਾ ਗਿਆ ਹੈ। ਜਦ ਕਿ ਥਾਣਾ ਔੜ ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਗੱਲਬਾਤ ਰਾਹੀਂ ਦੱਸਿਆ ਕਿ ਉਸ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਦੀ ਲਾਸ਼ ਦੇ ਕੁਝ ਟੈਸਟ ਕਰਵਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਤਫ਼ਤੀਸ਼ ਸਹੀ ਤਰੀਕੇ ਨਾਲ ਹੋ ਸਕੇ।

ਇਹ ਵੀ ਪੜ੍ਹੋ- ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News