ਅਨੋਖਾ ਮਾਮਲਾ ; ਕੈਨੇਡਾ ਭੇਜਣ ਲਈ ਕੁੜੀ ਨੂੰ ਇੰਗਲੈਂਡ ਤੋਂ ਬੁਲਾਇਆ ਵਾਪਸ, ਫ਼ਿਰ ਮਾਰ ਲਈ 15 ਲੱਖ ਦੀ ਠੱਗੀ
Monday, Nov 18, 2024 - 05:49 AM (IST)
![ਅਨੋਖਾ ਮਾਮਲਾ ; ਕੈਨੇਡਾ ਭੇਜਣ ਲਈ ਕੁੜੀ ਨੂੰ ਇੰਗਲੈਂਡ ਤੋਂ ਬੁਲਾਇਆ ਵਾਪਸ, ਫ਼ਿਰ ਮਾਰ ਲਈ 15 ਲੱਖ ਦੀ ਠੱਗੀ](https://static.jagbani.com/multimedia/2024_11image_03_36_241715243fraudukcanada.jpg)
ਪਟਿਆਲਾ (ਬਲਜਿੰਦਰ)- ਪਟਿਆਲਾ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਇੰਗਲੈਂਡ ਤੋਂ ਬੁਲਾ ਕੇ ਕੈਨੇਡਾ ਭੇਜਣ ਦੇ ਨਾਂ ’ਤੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਗੁਰਦੀਪ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਨੰਨਾਨਸੂ ਥਾਣਾ ਸਦਰ ਪਟਿਆਲਾ ਖਿਲਾਫ 406, 420, 506 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ।
ਇਸ ਮਾਮਲੇ ’ਚ ਸਿਮਰਨ ਸੂਦ ਵਾਸੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਦੀਪ ਸਿੰਘ ਨੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇੰਗਲੈਂਡ ਤੋਂ ਵਾਪਸ ਬੁਲਾ ਲਿਆ। ਹੋਟਲ ’ਚ ਬੁਲਾ ਕੇ ਉਸ ਨੂੰ ਡਰਿੰਕ ਪਿਲਾ ਕੇ ਉਸ ਨਾਲ ਸਰੀਰਕ ਸੋਸ਼ਣ ਕੀਤਾ ਅਤੇ ਬਾਅਦ ’ਚ ਵੀ ਸਰੀਰਕ ਸ਼ੋਸ਼ਣ ਕਰਦਾ ਰਿਹਾ।
ਇਹ ਵੀ ਪੜ੍ਹੋ- ਅਮਰੀਕੀ ਸਰਕਾਰ ਨੇ ਦਿਖਾਈ ਸਖ਼ਤੀ ; ਪਾਰਕਾਂ-ਸ਼ਾਪਿੰਗ ਮਾਲਾਂ 'ਚ ਘੁੰਮ ਰਹੇ ਲੋਕਾਂ ਨੂੰ ਫੜ ਕੇ ਕੀਤਾ ਜਾ ਰਿਹੈ Deport
ਸ਼ਿਕਾਇਤਕਰਤਾ ਮੁਤਾਬਕ ਉਸ ਤੋਂ 4000 ਪੌਂਡ ਵੀ ਲੈ ਲਏ। ਬਾਅਦ ’ਚ 10,50,000 ਰੁਪਏ ਹੋਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੈ ਲਏ। ਸ਼ਿਕਾਇਤਕਰਤਾ ਮੁਤਾਬਕ ਉਸ ਦਾ ਨਕਲੀ ਆਧਾਰ ਕਾਰਡ ਬਣਾ ਕੇ ਪਤੀ ਬਣ ਕੇ ਉਸ ਨਾਲ ਰਹਿਣ ਲੱਗ ਪਿਆ। ਇਸ ਤਰ੍ਹਾਂ ਲੜਕੀ ਨੇ ਦੋਸ਼ ਲਾਇਆ ਕਿ ਗੁਰਦੀਪ ਸਿੰਘ ਨੇ ਉਸ ਨਾਲ ਕਰੀਬ 15 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 'ਅਸੀਂ ਤੈਨੂੰ ਵਿਦੇਸ਼ ਭੇਜਾਂਗੇ, ਸਾਰਾ ਖ਼ਰਚਾ ਸਾਡਾ...', ਫ਼ਿਰ ਵਿਆਹ ਮਗਰੋਂ ਮੁੱਕਰ ਗਏ ਸਹੁਰੇ, ਅੱਕ ਕੁੜੀ ਨੇ ਜੋ ਕੀਤਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e